ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਪਤਝੜ ਦੀ ਸ਼ੁਰੂਆਤ ਵਿੱਚ, ਕੁੱਕੜ ਸ਼ੋਰ ਨਾਲ ਬਾਂਗ ਦਿੰਦੇ ਹਨ, ਪੁਰਾਣਾ ਚੰਦ ਥਾਂਗ ਲੋਂਗ ਉੱਤੇ ਸਾਫ ਸਾਫ ਚਮਕਦਾ ਹੈ"
2025 ਦੇ ਵੱਡੇ ਉਥਲ-ਪੁਥਲ ਦੀ ਭਵਿੱਖਬਾਣੀ ਕਰਨ ਵਾਲੇ ਬਹੁਤ ਸਾਰੇ ਦਰਸ਼ਣਾਂ ਅਤੇ ਦਾਵੇਦਾਰਾਂ ਵਿੱਚੋਂ 16ਵੀਂ ਸਦੀ ਦੇ ਪ੍ਰਸਿੱਧ ਔਲੈਕਸੀਜ਼ (ਵੀਐਤਨਾਮੀਜ਼) ਕਵੀ, ਪੈਗੰਬਰ ਅਤੇ ਪ੍ਰਸ਼ਾਸਕ, ਤ੍ਰਾਂਗ ਤ੍ਰਿੰਨ ਨਗੁਏਨ ਬਾਨ ਖੀਮ ਹਨ, ਜਿਨ੍ਹਾਂ ਨੂੰ ਆਮ ਤੌਰ 'ਤੇ ਤ੍ਰਾਂਗ ਤ੍ਰਿੰਨ ਵਜੋਂ ਸੰਬੋਧਿਤ ਕੀਤਾ ਜਾਂਦਾ ਹੈ। ਉਸਦੀਆਂ ਭਵਿੱਖਬਾਣੀਆਂ ਨੂੰ "ਸਾਮ ਤ੍ਰਾਂਗ ਤ੍ਰਿੰਨ " ਜਾਂ "ਤ੍ਰਾਂਗ ਤ੍ਰਿੰਨ ਦੀਆਂ ਭਵਿੱਖਬਾਣੀਆਂ" ਨਾਮਕ ਵਾਕ ਕਵਿਤਾਵਾਂ ਦੇ ਇੱਕ ਸੰਗ੍ਰਹਿ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਹਨਾਂ ਔਲੈਕਸੀਜ਼ (ਵੀਐਤਨਾਮੀਜ਼) ਕਵਿਤਾਵਾਂ ਨੂੰ ਨੋਸਟ੍ਰਾਡਾਮਸ ਦੇ ਚੌਪੜੀਆਂ ਦੇ ਬਰਾਬਰ ਮੰਨਿਆ ਜਾਂਦਾ ਹੈ।ਉਸਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਔਲੈਕਸੀਜ਼ (ਵੀਐਤਨਾਮੀਜ਼) ਰਾਜਵੰਸ਼ਾਂ ਦੇ ਉਭਾਰ ਅਤੇ ਪਤਨ ਨਾਲ ਸਬੰਧਤ ਭਵਿੱਖਬਾਣੀਆਂ ਵੀ ਸ਼ਾਮਲ ਹਨ। ਸਭ ਤੋਂ ਮਸ਼ਹੂਰ ਗੱਲ ਇਹ ਹੈ ਕਿ ਉਸਨੇ ਆਧੁਨਿਕ ਰਾਸ਼ਟਰੀ ਨਾਮ "ਵੀਐਤਨਾਮ" ਦੀ ਵਰਤੋਂ ਸ਼ੁਰੂ ਹੋਣ ਤੋਂ ਸਦੀਆਂ ਪਹਿਲਾਂ ਇਸਦੀ ਭਵਿੱਖਬਾਣੀ ਕਰ ਦਿੱਤੀ ਸੀ। ਇਸ ਤੋਂ ਇਲਾਵਾ, ਉਸਨੇ ਭਵਿੱਖਬਾਣੀ ਕੀਤੀ ਸੀ ਕਿ ਔ ਲੈਕ (ਵੀਐਤਨਾਮ) ਤੋਂ ਇੱਕ ਵਿਸ਼ੇਸ਼ ਸਵਰਗੀ ਰਾਜਾ ਅਹਿੰਸਕ ਤਰੀਕਿਆਂ ਨਾਲ ਸੰਸਾਰ ਵਿੱਚ ਸ਼ਾਂਤੀ ਲਿਆਵੇਗਾ।"ਬਾਓ ਗਿਆਂਗ ਵਿਖੇ, ਇੱਕ ਸਵਰਗੀ ਰਾਜਾ ਉੱਠਦਾ ਹੈ। ਜੰਗਾਂ ਲੜੇ ਬਿਨਾਂ ਸ਼ਾਂਤੀ ਪ੍ਰਾਪਤ ਹੁੰਦੀ ਹੈ।"ਉਹ ਆਪਣੀ ਭਵਿੱਖਬਾਣੀ ਵਿੱਚ ਫਿਰ ਸਹੀ ਸੀ। ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ), ਸਾਡੇ ਸਮੇਂ ਦੇ ਸਵਰਗ-ਨਿਯੁਕਤ ਰਾਜਾ ਜਾਂ ਮੁਕਤੀਦਾਤਾ, ਸਭ ਤੋਂ ਪਹਿਲਾਂ ਇਸ ਸੰਸਾਰ ਵਿੱਚ ਔ ਲੈਕ (ਵੀਐਤਨਾਮ) ਵਿੱਚ ਆਏ ਸਨ।ਜੰਗਲ ਦੇ ਘਰ ਦੇ ਕੋਲ ਇੱਕ ਸੁੰਦਰ ਨਦੀ ਸੀ ਜਿੱਥੇ ਸਤਿਗੁਰੂ ਜੀ ਦਾ ਭੌਤਿਕ ਸਰੀਰ ਪੈਦਾ ਹੋਇਆ ਸੀ ਅਤੇ ਲਗਭਗ ਢਾਈ ਸਾਲ ਦੀ ਉਮਰ ਤੱਕ ਰਿਹਾ, ਫਿਰ ਪਰਿਵਾਰ ਵਾਪਸ ਸ਼ਹਿਰ ਚਲਾ ਗਿਆ। ਉਹਨਾਂ ਦੀ ਮਾਤਾ ਜੀ ਇਸ ਨਦੀ ਵਿੱਚ ਸਤਿਗੁਰੂ ਜੀ ਨੂੰ ਇਸ਼ਨਾਨ ਕਰਵਾਉਂਦੀ ਸੀ, ਇਸ ਲਈ ਇਸਨੂੰ ਸ਼ਰਧਾ ਨਾਲ ਬਾਓ ਗਿਆਂਗ ਜਾਂ ਸਵਰਗਾਂ ਦੁਆਰਾ ਕੀਮਤੀ ਨਦੀ ਦਾ ਸਿਰਲੇਖ ਦਿੱਤਾ ਗਿਆ ਸੀ, ਅਤੇ ਇਹ ਨਾਮ ਜਾਂ ਸਮਾਨਤਾ ਹੋਰ ਦਾਵੇਦਾਰ ਔਲੈਕਸੀਜ਼ (ਵੀਐਤਨਾਮੀਜ਼) ਅਧਿਆਤਮਿਕ ਸੰਤਾਂ ਦੁਆਰਾ ਵੀ ਇਸ ਨਦੀ ਲਈ ਵਰਤੀ ਜਾਂਦੀ ਹੈ।ਉਦਾਹਰਨ ਲਈ, "ਬਾਓ ਗਿਆਂਗ" ਸਤਿਕਾਰਯੋਗ ਹੌਂਗ ਤਾਮ ਟਰਕ ਲਾਮ ਨੁਓਂਗ ਦੀਆਂ ਜ਼ੇਨ ਕਵਿਤਾਵਾਂ ਵਿੱਚ ਪ੍ਰਗਟ ਹੋਇਆ, ਜਿਵੇਂ ਕਿ ਹੇਠ-ਲਿਖੀਆਂ ਆਇਤਾਂ:ਕੀ ਤੁਸੀਂ ਦੱਸ ਸਕਦੇ ਹੋ ਕਿ ਬਾਓ ਗਿਆਂਗ ਗੇਟ ਕਿੱਥੇ ਹੈ? ਜੋ ਕਿ ਪ੍ਰਮਾਤਮਾ ਦੁਆਰਾ ਨਿਯੁਕਤ ਪਵਿੱਤਰ ਧਰਤੀ ਹੈ।ਚਮਕਦੇ ਰਤਨ ਸੰਸਾਰ ਨੂੰ ਰੌਸ਼ਨ ਕਰਦੇ ਹਨ, ਜਿੱਥੇ ਅਮਰ, ਸੰਤ ਅਤੇ ਬੁੱਧ ਉੱਭਰਦੇ ਹਨ।ਬੁੱਧ ਦਾ ਸੁਨਹਿਰੀ ਸਰੀਰ, ਆਉਂਦਾ ਅਤੇ ਜਾਂਦਾ ਹੈ, ਪੂਰਬ ਤੋਂ ਰਵਾਨਾ ਹੋ ਕੇ, ਪੱਛਮ ਵਿੱਚ ਘੁੰਮਦਾ ਹੋਇਆ।ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਆਪਣਾ ਪੂਰਾ ਜੀਵਨ ਧਰਤੀ ਉੱਤੇ ਜੰਗਾਂ ਲੜੇ ਬਿਨਾਂ ਇੱਕ ਸ਼ਾਂਤੀਪੂਰਨ ਰਾਜ ਸਥਾਪਤ ਕਰਨ ਲਈ ਸਮਰਪਿਤ ਕਰ ਦਿੱਤਾ ਹੈ।ਅਸੀਂ 21 ਜੁਲਾਈ, 2024 ਦੇ ਇੱਕ ਪਿਛਲੇ ਐਪੀਸੋਡ ਵਿੱਚ "ਸਵਰਗੀ ਰਾਜਾ" ਨਾਲ ਸਬੰਧਤ ਤ੍ਰਾਂਗ ਤ੍ਰਿੰਨ ਦੀ ਭਵਿੱਖਬਾਣੀ ਦੀ ਵਿਸਥਾਰ ਵਿੱਚ ਪੜਚੋਲ ਕੀਤੀ ਸੀ। ਅੱਜ ਅਸੀਂ ਤ੍ਰਾਂਗ ਤ੍ਰਿੰਨ ਦੀਆਂ ਉਨ੍ਹਾਂ ਆਇਤਾਂ ਦਾ ਅਧਿਐਨ ਕਰਾਂਗੇ ਜੋ 2026 ਤੱਕ ਦੇ ਹਾਲ ਹੀ ਦੇ ਨਾਜ਼ੁਕ ਸਾਲਾਂ ਦਾ ਵਰਣਨ ਕਰਨ ਲਈ ਮੰਨੀਆਂ ਜਾਂਦੀਆਂ ਹਨ। ਆਇਤ 41 ਤੋਂ 44 ਤੱਕ, ਭਵਿੱਖਬਾਣੀ ਵਾਲੀ ਕਵਿਤਾ ਵਿੱਚ ਜਾਨਵਰ-ਲੋਕਾਂ ਦੇ ਨਾਮ ਹਨ। ਇਹ ਏਸ਼ੀਅਨ ਜੋਤਿਸ਼ ਵਿੱਚ ਸਿਲਸਿਲੇਵਾਰ ਸਾਲਾਂ ਦੇ ਰਾਸ਼ੀ ਚਿੰਨ੍ਹਾਂ ਨਾਲ ਮੇਲ ਖਾਂਦੇ ਹਨ।"ਜ਼ਿੰਦਗੀ ਦਾ ਰਾਹ ਸਪਸ਼ਟ ਤੌਰ 'ਤੇ ਨਿਰਧਾਰਤ ਕੀਤਾ ਗਿਆ ਹੈ ਕੀ ਕੋਈ ਆਪਣੀ ਕਹਾਣੀ ਦੱਸ ਸਕਦਾ ਹੈ: ਪਤਝੜ ਦੀ ਸ਼ੁਰੂਆਤ ਵਿੱਚ, ਕੁੱਕੜ ਸ਼ੋਰ ਨਾਲ ਬਾਂਗ ਦਿੰਦੇ ਹਨ, ਪੁਰਾਣਾ ਚੰਨ ਥਾਂਗ ਲੋਂਗ ਉੱਤੇ ਸਾਫ ਸਾਫ ਚਮਕਦਾ ਹੈ।ਸਰਦੀਆਂ ਵਿੱਚ ਕੁੱਤੇ ਉੱਚੀ-ਉੱਚੀ ਭੌਂਕਦੇ ਹਨ, ਪਿਤਾ ਅਤੇ ਪੁੱਤਰ ਨਗੁਏਨ ਇੱਕ ਦੂਜੇ ਨੂੰ ਚੁੱਕਦੇ ਹੋਏ ਚਲੇ ਜਾਂਦੇ ਹਨ, ਸੂਰ ਖ਼ਤਰੇ ਵਿੱਚ ਚੀਕਦੇ ਹਨ, ਦਾਨਵ ਰਾਜਾ ਸਵਰਗ ਦੇ ਰਸਤੇ ਵਿੱਚ ਮਰ ਜਾਂਦਾ ਹੈ।ਚੂਹਾ, ਚੌਲਾਂ ਦੇ ਇੱਕ ਭਾਂਡੇ 'ਤੇ ਡਿੱਗ ਕੇ, ਵਿਹਲਾ ਪਿਆ ਹੈ; ਬਲਦ, ਮੂਰਖ ਅਤੇ ਮਿਹਨਤੀ, ਜੀਵਨ ਨੂੰ ਸਵਾਗਤ ਕਰਦਾ ਹੋਇਆ ਪੁਨਰਜਨਮ ਲੈਂਦਾ ਹੈ। ਸ਼ੇਰ ਦੂਰ-ਨੇੜੇ ਗਰਜਦਾ ਹੈ, ਬਿੱਲੀ ਦੀਆਂ ਚੀਕਾਂ ਡਰਾਉਣੀਆਂ ਹਨ ਕਿਉਂਕਿ ਦਾਨਵ ਅਤੇ ਭੂਤ ਕੁੱਟੇ ਹੋਏ ਹਨ ਅਤੇ ਘਬਰਾਹਟ ਵਿੱਚ ਹਨ।ਅਜਗਰ ਪੰਜ ਚਮਕਦਾਰ ਰੰਗਾਂ ਵਿੱਚ ਉੱਡਦਾ ਹੈ, ਸੱਪ ਆਉਂਦਾ ਹੈ, ਸ਼ੈਤਾਨ ਦਾ ਜੀਵਨ ਖਤਮ ਹੋਣ ਵਾਲਾ ਹੈ। ਘੋੜਾ ਲਾਲ ਸ਼ੈਤਾਨ ਆਪਣੇ ਦੰਦ ਕੱਢਦਾ ਹੈ, ਭਿਕਸ਼ੂਆਂ ਅਤੇ ਉਨ੍ਹਾਂ ਦੇ ਸਬੰਧਤ ਲੋਕਾਂ ਦਾ ਸਮਾਂ ਖਤਮ ਹੋ ਗਿਆ ਹੈ, ਨੌਂ ਅਜਗਰ ਹਰ ਜਗ੍ਹਾ ਘੁੰਮਦੇ ਹਨ, ਮੱਕੜੀ ਆਪਣਾ ਜਾਲ ਘੁੰਮਾਉਂਦੀ ਹੈ — ਮੂਰਖ ਜਾਲ ਵਿੱਚ ਫਸ ਜਾਂਦੇ ਹਨ।"ਅਸੀਂ ਅੱਗੇ ਇਨ੍ਹਾਂ ਆਇਤਾਂ ਦੀ ਧਿਆਨ ਨਾਲ ਜਾਂਚ ਕਰਾਂਗੇ।"ਪਤਝੜ ਦੀ ਸ਼ੁਰੂਆਤ ਵਿੱਚ, ਕੁੱਕੜ ਸ਼ੋਰ ਨਾਲ ਬਾਂਗ ਦਿੰਦੇ ਹਨ, ਪੁਰਾਣਾ ਚੰਦ ਥਾਂਗ ਲੋਂਗ ਉੱਤੇ ਸਾਫ ਸਾਫ ਚਮਕਦਾ ਹੈ"ਇਹ ਕਵਿਤਾ ਕੁੱਕੜ ਦੇ ਸਾਲ ਨਾਲ ਸ਼ੁਰੂ ਹੁੰਦੀ ਹੈ, ਜਿਸਨੂੰ ਅਸੀਂ 2017 ਦਾ ਸਾਲ ਮੰਨਦੇ ਹਾਂ। ਜਦੋਂ ਕੁੱਕੜ ਪਤਝੜ ਵਿੱਚ ਉੱਚੀ-ਉੱਚੀ ਬਾਂਗ ਦਿੰਦੇ ਹਨ, ਤਾਂ ਉਹ ਇੱਕ ਚੰਗੀ ਫ਼ਸਲ ਦੇ ਮੌਸਮ ਦੀ ਸ਼ੁਰੂਆਤ ਦਾ ਐਲਾਨ ਕਰਦੇ ਪ੍ਰਤੀਤ ਹੁੰਦੇ ਹਨ। "ਪੁਰਾਣਾ ਚੰਦ" ਥਾਂਗ ਲੋਂਗ ਉੱਤੇ ਸਾਫ ਸਾਫ ਚਮਕਦਾ ਹੈ, ਜੋ ਕਿ ਰਾਜਧਾਨੀ ਹਨੋਈ ਦਾ ਪੁਰਾਣਾ ਨਾਮ ਹੈ। ਇਹ ਇੱਕ ਸ਼ੁਭ ਚਿੱਤਰ ਨੂੰ ਉਜਾਗਰ ਕਰਦਾ ਹੈ - ਇੱਕ ਚੰਗਾ ਸੰਕੇਤ ਹੈ ਕਿ ਔ ਲੈਕ (ਵੀਐਤਨਾਮ) ਦਾ ਦੇਸ਼ ਉੱਠੇਗਾ ਅਤੇ ਆਪਣੀ ਪੁਰਾਣੀ ਸ਼ਾਨ ਮੁੜ ਪ੍ਰਾਪਤ ਕਰੇਗਾ।ਪਿੱਛੇ ਮੁੜ ਕੇ ਦੇਖੀਏ, ਤਾਂ 2017 ਸੱਚਮੁੱਚ ਇੱਕ ਅਜਿਹਾ ਇਕ ਸਾਲ ਸੀ ਜਿਸ ਵਿੱਚ ਬਹੁਤ ਸਾਰੀਆਂ ਸਕਾਰਾਤਮਕ ਘਟਨਾਵਾਂ ਸ਼ਾਮਲ ਸਨ। ਆਦਿ... ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ), ਜਿਨਾਂ ਦਾ ਭੌਤਿਕ ਸਰੀਰ ਔ ਲੈਕ (ਵੀਐਤਨਾਮ) ਵਿੱਚ ਪੈਦਾ ਹੋਇਆ ਸੀ, ਉਸੇ ਸਾਲ ਲੋਕਾਂ ਦੀਆਂ ਨਜ਼ਰਾਂ ਵਿੱਚ ਵਾਪਸ ਆਇਆ। ਸਾਡੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਬਹੁਤ ਸਾਰੇ ਵੱਡੇ ਰੀਟਰੀਟ ਅਤੇ ਸਮੂਹ ਮੈਡੀਟੇਸ਼ਨ ਦਾ ਆਯੋਜਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿਸ ਵਿੱਚ ਉਨ੍ਹਾਂ ਨੇ ਸਤਿਗੁਰੂ ਜੀ ਦੇ ਪ੍ਰਵਚਨ ਨਿੱਜੀ ਤੌਰ 'ਤੇ ਸੁਣੇ।ਇਹਨਾਂ ਵਿੱਚੋਂ ਇੱਕ ਮੌਕੇ 'ਤੇ, ਸਤਿਗੁਰੂ ਜੀ ਨੇ ਹੈਰਾਨੀਜਨਕ ਖ਼ਬਰ ਦਾ ਐਲਾਨ ਕੀਤਾ ਕਿ ਧਰਤੀ 'ਤੇ ਨਕਾਰਾਤਮਕ ਸ਼ਕਤੀਆਂ ਦੁਆਰਾ ਯੁਗਾਂ ਤੋਂ ਸਥਾਪਿਤ ਨਿਯੰਤਰਣ ਪ੍ਰਣਾਲੀ ਨੂੰ ਤੋੜ ਦਿੱਤਾ ਗਿਆ ਹੈ, ਇਸ ਤਰ੍ਹਾਂ ਮਨੁੱਖਾਂ ਨੂੰ ਅਧਿਆਤਮਿਕ ਕੈਦ ਤੋਂ ਮੁਕਤ ਕੀਤਾ ਗਿਆ ਹੈ!ਉਹ ਸ਼ਕਤੀਸ਼ਾਲੀ ਦੇਵਤੇ ਜੋ ਈਹੌਸ ਕੂ ਤੋਂ ਕੁਝ ਹੱਦ ਤੱਕ ਪਰੇ ਹਨ, ਉਹ ਦੇਵਤੇ ਪਹਿਲਾਂ ਹੀ ਉਨ੍ਹਾਂ ਸਾਰੇ ਤੰਤਰਾਂ ਨੂੰ ਤੋੜ ਚੁੱਕੇ ਹਨ ਜੋ ਸਾਡੇ ਸੰਸਾਰ ਨੂੰ ਨਿਯੰਤਰਿਤ ਕਰ ਰਹੇ ਹਨ। ਇਹੀ ਉਨ੍ਹਾਂ ਨੇ ਕੀਤਾ। ਉਨਾਂ ਵਿਚੋਂ ਸਾਰੇ! ਕਿਉਂਕਿ ਮੈਂ ਪਹਿਲਾਂ ਹੀ ਥੱਕ ਚੁੱਕੀ ਹਾਂ, ਅਤੇ ਮੈਂ ਹੋਰ ਦੁਰਵਿਵਹਾਰ ਨਹੀਂ ਸਹਿਣਾ ਚਾਹੁੰਦੀ।ਮੈਂ ਕਿਹਾ, "ਠੀਕ ਹੈ, ਮੈਨੂੰ ਕੋਈ ਪਰਵਾਹ ਨਹੀਂ ਕਿ ਮੈਨੂੰ ਕਿਹੜੇ ਮਾੜੇ ਕਰਮ ਜਾਂ ਅਸੀਸਾਂ ਮਿਲਨਗੀਆਂ। ਬਸ ਸਾਰੇ ਕੰਟਰੋਲ ਕਰਨ ਵਾਲੇ ਢੰਗਾਂ ਨੂੰ ਨਸ਼ਟ ਕਰ ਦਿਓ। ਨਾਲੇ, ਹੁਣ ਤੋਂ, ਜੇ ਕੋਈ ਬੁਰੇ ਲੋਕ ਹਨ, ਤਾਂ ਉਨ੍ਹਾਂ ਨੂੰ ਕਿਤੇ ਹੋਰ ਭੇਜ ਦਿਓ; ਉਹਨਾਂ ਨੂੰ ਵਾਪਸ ਉੱਥੇ ਭੇਜੋ ਜਿੱਥੇ ਉਹ ਸਬੰਧਤ ਹਨ। ਉਹਨਾਂ ਨੂੰ ਆਪਣੇ ਰਾਜੇ ਨੂੰ ਰਿਪੋਰਟ ਕਰਨ ਦਿਓ, 'ਮੈਂ ਅਸਫਲ ਹੋ ਗਿਆ! ਮੈਂ ਅਸਫਲ ਹੋ ਗਿਆ! ਮੈਨੂੰ ਮਾਫ਼ ਕਰਨਾ!' ਅਤੇ ਉਨ੍ਹਾਂ ਦਾ ਰਾਜਾ ਉਨ੍ਹਾਂ ਨੂੰ ਸਜ਼ਾ ਦੇਵੇ।" ਸਾਨੂੰ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਸਜ਼ਾ ਦੇਣ ਦੀ ਲੋੜ ਨਹੀਂ ਹੈ। ਪਰ ਬੇਸ਼ੱਕ ਸਾਨੂੰ ਬੁਰੀਆਂ ਚੀਜ਼ਾਂ ਨੂੰ ਨਸ਼ਟ ਕਰਨਾ ਪਵੇਗਾ। ਮੈਂ ਅੰਗਰੇਜ਼ੀ ਵਿੱਚ ਖ਼ਬਰ ਦੁਹਰਾਵਾਂਗੀ।ਦਰਅਸਲ, ਇਹ ਕੱਲ੍ਹ ਰਾਤ ਸੀ ਜਦੋਂ ਮੈਂ ਦੇਵਤਿਆਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਉਹ ਪੂਰਾ ਕਰ ਲਿਆ ਹੈ ਜੋ ਮੈਂ ਪੁੱਛਿਆ ਸੀ, ਅਤੇ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਸਿਰਫ਼ ਇੱਕ ਸ਼ਬਦ ਵਿੱਚ ਜਵਾਬ ਦਿੱਤਾ, "ਕੀਤਾ", ਜਿਸਦਾ ਅਰਥ ਹੈ ਕਿ ਉਨ੍ਹਾਂ ਨੇ ਇਹ ਪੂਰਾ ਕਰ ਦਿੱਤਾ। ਚੀਨੀ ਵਿੱਚ, ਮੈਨੂੰ ਬਹੁਤ ਸਾਰੇ ਸ਼ਬਦ ਵਰਤਣੇ ਪੈਂਦੇ ਹਨ। ਮੈਂ ਪੁੱਛਿਆ, "ਕੀ ਤੁਸੀਂ ਉਹ ਕੀਤਾ ਜੋ ਮੈਂ ਕਿਹਾ ਸੀ?" ਉਨ੍ਹਾਂ ਨੇ ਜਵਾਬ ਦਿੱਤਾ, "ਕੀਤਾ," ਇਸ ਤਰ੍ਹਾਂ।ਓਹ? ਹੁਣ ਤੁਹਾਨੂੰ ਸਾਰਿਆਂ ਨੂੰ ਅਚਾਨਕ ਅੰਗਰੇਜ਼ੀ ਕਿਵੇਂ ਸਮਝ ਆ ਗਈ? ਉਹਨਾਂ ਨੇ ਇੱਕ ਸ਼ਬਦ ਲਿਖਿਆ, "ਕੀਤਾ।" ਮੈਂ ਇਸਨੂੰ ਆਪਣੀ ਡਾਇਰੀ ਵਿੱਚ ਦਰਜ ਕਰ ਲਿਆ, ਪਰ ਮੈਂ ਇਸਨੂੰ ਹੇਠਾਂ ਨਹੀਂ ਲਿਆਂਦਾ। ਕੋਈ ਲੋੜ ਨਹੀਂ ਹੈ। ਮੈਂ ਤੁਹਾਨੂੰ ਸਿਰਫ਼ ਸੁਨੇਹਾ ਦੱਸ ਸਕਦੀ ਹਾਂ ਕਿਉਂਕਿ ਇਹ ਬਹੁਤ ਛੋਟਾ ਹੈ। ਸੋ, ਫਿਰ ਮੈਂ ਪੁੱਛਿਆ... ਮੈਨੂੰ ਡਰ ਸੀ ਕਿ ਮੈਂ ਨਹੀਂ ਸਮਝੀ, ਜਾਂ ਉਹ ਸਮਝ ਨਹੀਂ ਸਕੇ, ਸੋ ਮੈਂ ਪੁੱਛਿਆ, "ਫਿਰ, ਤੁਸੀਂ ਕੀ ਕੀਤਾ ਸੀ? ਜੇ ਤੁਸੀਂ ਕਿਹਾ ਕਿ ਤੁਸੀਂ ਇਸ ਨਾਲ ਨਜਿੱਠ ਲਿਆ, ਤਾਂ ਤੁਸੀਂ ਕੀ ਕੀਤਾ ਸੀ?" ਉਨ੍ਹਾਂ ਨੇ ਕਿਹਾ, "ਸਾਰੀਆਂ ਮਸ਼ੀਨਾਂ ਭੰਨ ਦਿੱਤੀਆਂ।" ਹਾਂਜੀ। ਅਤੇ ਇਹ ਵੀ, "ਸਾਰੀਆਂ ਬੁਰਾਈਆਂ ਦੀ ਦੇਖਭਾਲ ਕੀਤੀ।" ਹਾਂਜੀ, ਕੁਝ ਅਜਿਹਾ ਹੀ, ਮਤਲਬ ਕਿ ਉਨ੍ਹਾਂ ਨੇ ਉਹ ਸਾਰੀਆਂ ਮਸ਼ੀਨਾਂ ਤੋੜ ਦਿੱਤੀਆਂ ਸਨ ਜੋ ਸਾਨੂੰ ਅਦਿੱਖ ਹਨ। "ਤੋੜ ਦਿਤੀਆਂ" ਦਾ ਅਰਥ ਹੈ ਉਹ ਸਾਰੇ ਤਬਾਹ ਹੋ ਗਏ ਹਨ। ਸਮਝੇ? ਸਿਰਫ਼ ਉਹੀ ਅਜਿਹਾ ਕਰ ਸਕਦੇ ਹਨ। ਐਸਟਰਲ, ਸੂਖਮ ਸੰਸਾਰ ਤੋਂ ਪੰਜਵੇਂ ਪੱਧਰ ਅਤੇ ਉਸ ਤੋਂ ਅੱਗੇ ਤਕ ਦੀਆਂ ਸਾਰੀਆਂ ਜਾਦੂਈ ਸ਼ਕਤੀਆਂ ਅਜਿਹਾ ਨਹੀਂ ਕਰ ਸਕਦੀਆਂ।ਇਹ 2017 ਵਿੱਚ ਵੀ ਸੀ ਜਦੋਂ ਸਤਿਗੁਰੂ ਜੀ ਨੇ ਸੁਪਰੀਮ ਮਾਸਟਰ ਟੈਲੀਵਿਜ਼ਨ ਨੂੰ ਦੁਬਾਰਾ ਲਾਂਚ ਕੀਤਾ, ਇਸ ਸ਼ਕਤੀਸ਼ਾਲੀ ਸਾਧਨ ਰਾਹੀਂ ਸੰਸਾਰ ਨੂੰ ਬਹੁਤ ਜ਼ਿਆਦਾ ਸਵਰਗੀ ਅਸੀਸ ਨਾਲ ਭਰਨਾ ਸ਼ੁਰੂ ਕੀਤਾ।ਆਓ ਤ੍ਰਾਂਗ ਤ੍ਰਿੰਨ ਦੀ ਕਵਿਤਾ ਦੀਆਂ ਅਗਲੀਆਂ ਦੋ ਸਤਰਾਂ ਵੱਲ ਧਿਆਨ ਦੇਈਏ।"ਸਰਦੀਆਂ ਵਿੱਚ ਕੁੱਤੇ ਉੱਚੀ-ਉੱਚੀ ਭੌਂਕਦੇ ਹਨ, ਪਿਤਾ ਅਤੇ ਪੁੱਤਰ ਨਗੁਏਨ ਇੱਕ ਦੂਜੇ ਨੂੰ ਚੁੱਕ ਕੇ ਚਲੇ ਜਾਂਦੇ ਹਨ, ਸੂਰ ਖ਼ਤਰੇ ਵਿੱਚ ਚੀਕਦੇ ਹਨ, ਦਾਨਵ ਰਾਜਾ ਸਵਰਗ ਦੇ ਰਸਤੇ ਵਿੱਚ ਮਰ ਜਾਂਦਾ ਹੈ।"2018 ਅਤੇ 2019 ਕ੍ਰਮਵਾਰ ਕੁੱਤੇ ਅਤੇ ਸੂਰ ਦੇ ਸਾਲ ਹਨ। "ਕੁੱਤੇ ਸਰਦੀਆਂ ਵਿੱਚ ਉੱਚੀ-ਉੱਚੀ ਭੌਂਕਦੇ ਹਨ" ਅਤੇ "ਸੂਰ ਖ਼ਤਰੇ ਵਿੱਚ ਚੀਕਦੇ ਹਨ" ਚੇਤਾਵਨੀ ਦੇ ਸੰਕੇਤ ਹਨ। ਇਸਦਾ ਮਤਲਬ ਹੈ ਕਿ ਭਾਵੇਂ ਮੌਸਮ ਦੀ ਸ਼ੁਰੂਆਤ ਸ਼ੁਭ ਰਹੀ, ਪਰ ਲੋਕਾਂ ਨੂੰ ਅਗਲੇ ਸਾਲਾਂ ਵਿੱਚ ਖ਼ਤਰੇ ਵਿੱਚ ਪੈਣ ਤੋਂ ਬਚਣ ਲਈ ਚੌਕਸ ਰਹਿਣਾ ਚਾਹੀਦਾ ਹੈ।ਅਗਲੀ ਲਾਈਨ 2019 ਵਿੱਚ ਵਾਪਰੀ ਇੱਕ ਮਹੱਤਵਪੂਰਨ ਘਟਨਾ ਦਾ ਵਰਣਨ ਕਰਦੀ ਹੈ - "ਦਾਨਵ ਰਾਜਾ ਸਵਰਗ ਦੇ ਰਸਤੇ 'ਤੇ ਮਰ ਜਾਂਦਾ ਹੈ।" ਇਹ ਵਰਣਨ ਉਸ ਸ਼ਾਨਦਾਰ ਖ਼ਬਰ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ ਜੋ ਸਾਡੇ ਸਭ ਤੋਂ ਸਿਆਣੇ ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਉਸ ਸਾਲ ਨਵੰਬਰ ਵਿੱਚ ਸੰਸਾਰ ਨਾਲ ਸਾਂਝੀ ਕੀਤੀ ਸੀ।ਵੈਸੇ ਵੀ, ਤੁਸੀਂ ਜਾਣਦੇ ਹੋ ਕੀ? ਮਾਇਆ ਚਲੀ ਗਈ ਹੈ! ਤੁਹਾਨੂੰ ਦੱਸਣਾ ਭੁੱਲ ਗਈ। ਮੈਨੂੰ ਇਹ ਬਹੁਤ ਪਸੰਦ ਹੈ। ਵਾਹ, ਬਹੁਤ ਕੰਮ ਹੈ, ਪਰ ਮੈਂ ਸੱਚਮੁੱਚ ਉਸ ਬੰਦੇ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਜਾਣਦੀ ਹਾਂ ਕਿ ਮੇਰੇ ਲਈ ਸਭ ਕੁਝ ਭਰਮ ਹੈ; ਪਰ ਸਾਰੇ ਜੀਵਾਂ ਲਈ, ਉਹ ਭਰਮ ਨਹੀਂ ਹਨ। ਉਹ ਅਸਲੀ ਕਸ਼ਟ, ਦਰਦ, ਦੁੱਖ, ਪੀੜਾ, ਸੰਤਾਪ, ਅਣਕਹਿਆ ਦੁੱਖ ਹਨ। [...]ਅਤੇ ਇੱਕ ਹੋਰ ਗੱਲ, ਨਕਾਰਾਤਮਕ ਸ਼ਕਤੀ ਵੀ ਚਲੀ ਗਈ ਹੈ। ਅਲਵਿਦਾ! ਵਧੀਆ! ਹਾਂਜੀ! ਹੋ ਸਕਦਾ ਹੈ ਕਿ ਆਉਣ-ਵਾਲੀ ਪੀੜ੍ਹੀ ਸਾਡੀ ਪੀੜ੍ਹੀ ਨਾਲੋਂ ਬਿਹਤਰ ਹੋਵੇ। ਬਹੁਤ ਹਲਕਾ। ਸੱਚ ਨੂੰ ਸਮਝਣਾ ਆਸਾਨ, ਸੱਚ 'ਤੇ ਵਿਸ਼ਵਾਸ ਕਰਨਾ ਆਸਾਨ, ਸੱਚ 'ਤੇ ਅਮਲ ਕਰਨਾ ਆਸਾਨ।ਇੱਕ ਹੋਰ ਗੱਲ, ਅਜੇ ਨਹੀਂ। ਅਤੇ ਕਰਮ ਦੀ ਸ਼ਕਤੀ ਕੀ ਹੈ? (ਚਲੀ ਗਈ।) ਚਲੀ ਗਈ! ਅਲਵਿਦਾ!ਅੱਗੇ ਵਧਦੇ ਹੋਏ, ਅਸੀਂ ਅਗਲੇ ਕੁਝ ਵਾਕਾਂਸ਼ਾਂ ਵੱਲ ਮੁੜਾਂਗੇ।"ਚੂਹਾ, ਚੌਲਾਂ ਦੇ ਇੱਕ ਭਾਂਡੇ 'ਤੇ ਡਿੱਗ ਕੇ, ਵਿਹਲਾ ਪਿਆ ਹੈ; ਬਲਦ, ਮੂਰਖ ਅਤੇ ਮਿਹਨਤੀ, ਜੀਵਨ ਨੂੰ ਨਮਸਕਾਰ ਕਰਦੇ ਹੋਏ ਪੁਨਰਜਨਮ ਲੈਂਦਾ ਹੈ।"ਸਾਲ 2020 ਚੂਹੇ ਦਾ ਸਾਲ ਸੀ, ਉਸ ਤੋਂ ਬਾਅਦ 2021, ਬਲਦ ਦਾ ਸਾਲ ਸੀ। ਚੌਲਾਂ ਦੇ ਇੱਕ ਭਾਂਡੇ ਵਿੱਚ ਵਿਹਲੇ ਪਏ ਚੂਹੇ ਅਤੇ ਬਲਦ ਦੇ ਹਲ ਵਾਹੁਣ ਦੇ ਵਰਣਨ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੋ ਸਾਲਾਂ ਵਿੱਚ, ਲੋਕ ਜਾਂ ਤਾਂ ਭੌਤਿਕ ਸੁੱਖ-ਸਹੂਲਤਾਂ ਵਿੱਚ ਉਲਝੇ ਹੋਏ ਹੋਣਗੇ, ਜਾਂ ਇਹ ਦੇਖਣ ਲਈ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹੋਣਗੇ ਕਿ ਉਹ ਕਿੱਥੇ ਜਾ ਰਹੇ ਹਨ। ਆਪਣੀ ਅਧਿਆਤਮਿਕ ਤਰੱਕੀ ਵੱਲ ਧਿਆਨ ਦਿੱਤੇ ਬਿਨਾਂ, ਉਹ ਆਸਾਨੀ ਨਾਲ ਜਾਲਾਂ ਅਤੇ ਖ਼ਤਰਿਆਂ ਵਿੱਚ ਫਸ ਸਕਦੇ ਹਨ।ਆਓ ਦੇਖੀਏ ਅੱਗੇ ਕੀ ਹੋਵੇਗਾ।"ਸ਼ੇਰ ਦੂਰ-ਨੇੜੇ ਗਰਜਦਾ ਹੈ, ਬਿੱਲੀ ਦੀਆਂ ਚੀਕਾਂ ਡਰਾਉਣੀਆਂ ਹਨ ਜਿਉਂ ਦਾਨਵ ਤੇ ਭੂਤ ਕੁੱਟੇ ਗਏ ਹਨ ਅਤੇ ਘਬਰਾਹਟ ਵਿੱਚ ਹਨ।"ਸਾਲ 2022 ਸ਼ੇਰ ਦਾ ਸਾਲ ਸੀ। ਸ਼ੇਰ-ਵਿਅਕਤੀ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ। ਅਤੇ ਦਿਲਚਸਪ ਗੱਲ ਇਹ ਹੈ ਕਿ, ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਭੌਤਿਕ ਸਰੀਰ ਦਾ ਜਨਮ ਸਾਲ ਸ਼ੇਰ ਦਾ ਇਕ ਸਾਲ ਸੀ। ਜਦੋਂ ਇੱਕ "ਸ਼ੇਰ ਦੀ ਗਰਜ ਦੂਰੋਂ-ਨੇੜੇ ਸੁਣਾਈ ਦਿੰਦੀ ਹੈ," ਤਾਂ ਇਹ ਇੱਕ ਸੱਚੇ ਰਾਜੇ ਦੇ ਆਉਣ ਦਾ ਐਲਾਨ ਕਰਦਾ ਜਾਪਦਾ ਹੈ, ਸ਼ਾਸਨ ਵਿੱਚ ਤਬਦੀਲੀ ਨੇੜੇ ਹੈ।ਸਾਲ 2023 ਔਲੇਕਸੀਜ਼ (ਵੀਐਤਨਾਮੀਜ਼) ਰਾਸ਼ੀ ਵਿੱਚ ਬਿੱਲੀ ਦਾ ਸਾਲ ਸੀ, ਜੋ ਕਿ ਚੀਨੀ ਰਾਸ਼ੀ ਵਿੱਚ ਖਰਗੋਸ਼ ਦੇ ਸਾਲ ਦੇ ਬਰਾਬਰ ਸੀ। ਕਵਿਤਾ ਇਹ ਸੁਝਾਅ ਦੇ ਸਕਦੀ ਹੈ ਕਿ ਸ਼ੈਰ (ਟਾਈਗਰ) ਦੇ ਰਾਜ ਕਰਨ ਦੇ ਨਾਲ, ਸੰਸਾਰ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਵਾਲੇ ਦਾਨਵ ਅਤੇ ਭੂਤ ਡਰ ਨਾਲ ਚੀਕਣ ਲੱਗ ਪਏ, ਜਿਉਂ ਉਨ੍ਹਾਂ ਦਾ ਸਮਾਂ ਖਤਮ ਹੋਣ ਵਾਲਾ ਸੀ।ਸਾਡੇ ਸਭ ਤੋਂ ਸਿਆਣੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੇ 2023 ਵਿੱਚ ਖੁਲਾਸਾ ਕੀਤਾ ਕਿ ਸੰਸਾਰ ਦੀ ਆਬਾਦੀ ਦਾ ਇੱਕ ਹੈਰਾਨੀਜਨਕ ਹਿੱਸਾ ਮਨੁੱਖ ਨਹੀਂ ਸੀ।ਮੈਂ ਭੁੱਲ ਗਈ ਕਿ ਇਹ ਸੰਸਾਰ ਉਨ੍ਹਾਂ ਸਾਰੀਆਂ ਰੂਹਾਂ ਤੋਂ ਨਹੀਂ ਬਣਿਆ ਹੈ ਜੋ ਮਨੁੱਖ ਹੋਣ ਦੇ ਯੋਗ ਹਨ, ਪਰ ਉਹ ਭੂਤਾਂ, ਸ਼ੈਤਾਨਾਂ, ਬੁਰੀਆਂ ਊਰਜਾਵਾਂ ਤੋਂ ਵੀ ਬਣਿਆ ਹੋਇਆ ਹੈ। [...] ਇਹਨਾਂ ਸਾਰੀਆਂ ਊਰਜਾਵਾਂ ਨੂੰ ਖਤਮ ਹੋਣ ਲਈ, ਇੱਕ ਬਹੁਤ ਲੰਮਾ, ਲੰਮਾ, ਲੰਮਾ, ਲੰਮਾ ਸਮਾਂ ਲੱਗਦਾ ਹੈ। ਅਤੇ ਇਸ ਬਾਰੇ ਗੱਲ ਕਰਨ ਦੀ ਤਾਂ ਗੱਲ ਹੀ ਨਹੀਂ ਕਿ ਕਿੰਨੇ ਮਨੁੱਖੀ ਸਰੀਰ ਨੀਵੀਆਂ ਹਸਤੀਆਂ, ਜਿਵੇਂ ਕਿ ਸ਼ੈਤਾਨ, ਦਾਨਵ, ਭੂਤ, ਨਰਕ ਵਰਗੇ ਜੀਵ - ਜੇ ਉਹ ਜੀਵ ਵੀ ਹਨ, ਦੁਆਰਾ ਕਬਜ਼ੇ ਵਿੱਚ ਹਨ, ਜਾਂ ਉਨ੍ਹਾਂ ਦੇ ਕਬਜ਼ੇ ਵਿੱਚ ਹਨ।ਤੁਸੀਂ ਦੇਖੋ, ਸੰਸਾਰ ਦੀ 41% ਆਬਾਦੀ ਅਜੇ ਵੀ ਇਸ ਸ਼੍ਰੇਣੀ ਵਿੱਚ ਹੈ!! ਅਤੇ ਉਹ ਉਹੀ ਹਨ ਜੋ ਉਹ ਹਨ: ਗੈਰ-ਮਨੁੱਖੀ ਮਨੁੱਖ। ਅਤੇ ਉਹ ਉਹੀ ਕਰਦੇ ਹਨ ਜੋ ਉਹ ਕਰਦੇ ਹਨ: ਦੁਸ਼ਟ ਕੰਮ। ਅਤੇ ਜੇਕਰ ਇਹ ਪ੍ਰਤੀਸ਼ਤਤਾ ਨਕਾਰਾਤਮਕ ਪ੍ਰਭਾਵ ਦੇ ਹਰ ਤਰੀਕੇ ਨਾਲ ਵੱਧ ਜਾਂਦੀ ਹੈ, ਤਾਂ ਉਨ੍ਹਾਂ ਦੀ ਪ੍ਰਮੁੱਖ ਸ਼ਕਤੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਫਿਰ ਮਨੁੱਖਾਂ ਨੂੰ ਬੇਵੱਸ ਹੋ ਕੇ ਦਬਾਇਆ ਜਾਵੇਗਾ, ਗੁਲਾਮ ਬਣਾਇਆ ਜਾਵੇਗਾ ਜਾਂ ਉਨ੍ਹਾਂ ਨੂੰ ਹੋਂਦ ਤੋਂ ਬਾਹਰ ਕੱਢ ਦਿੱਤਾ ਜਾਵੇਗਾ! ਇਹ ਮੰਦਭਾਗਾ ਅੰਤ ਹੋ ਸਕਦਾ ਹੈ।ਖੁਸ਼ਕਿਸਮਤੀ ਨਾਲ, ਉਨ੍ਹਾਂ ਦਾ ਸਮਾਂ ਖਤਮ ਹੋ ਗਿਆ ਸੀ। ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਕਈ ਮੌਕਿਆਂ 'ਤੇ ਪ੍ਰਗਟ ਕੀਤਾ ਹੈ ਕਿ ਬਹੁਤ ਸਾਰੇ ਜੋਸ਼ੀਲੇ ਦਾਨਵ ਅਤੇ ਭੂਤ ਉਨਾਂ, ਦੇਵੀਆਂ ਅਤੇ ਰੱਖਿਅਕ ਦੇਵਤਿਆਂ ਦੁਆਰਾ ਫੜੇ ਗਏ ਹਨ ਅਤੇ ਪਾਤਾਲ ਜਾਂ ਹੋਰ ਸੰਸਾਰਾਂ ਵਿੱਚ ਭੇਜੇ ਗਏ ਹਨ।ਦੂਜੇ ਦਿਨ, ਸ਼ਨਿਚਰਵਾਰ 6 ਜੂਨ ਨੂੰ, ਮੈਂ ਇਹੌਸ ਕੂ ਰੱਖਿਅਕਾਂ, ਅਤੇ ਹੋਰ ਦੇਵਤਿਆਂ ਨੂੰ ਵੀ ਆਦੇਸ਼ ਦਿੱਤਾ, ਜੋ ਵੀ ਮਦਦ ਕਰ ਸਕਦਾ ਹੈ, ਮੈਂ ਉਨ੍ਹਾਂ ਨੂੰ ਸਾਰੀਆਂ ਨੁਕਸਾਨਦੇਹ ਆਤਮਾਵਾਂ ਨੂੰ ਨਰਕ ਵਿੱਚ ਘਸੀਟਣ ਦਾ ਹੁਕਮ ਦਿੱਤਾ। (ਵਾਹ।) ਜਾਂ ਚੌਥੇ ਪੱਧਰ ਤੱਕ ਜੇਕਰ ਉਹ ਸੱਚਮੁੱਚ ਪਛਤਾਵਾ ਕਰਦੇ ਹਨ। ਜੇਕਰ ਚੌਥੇ ਪੱਧਰ ਦੇ ਮਾਲਕ ਲਈ ਠੀਕ ਹੈ, ਤਾਂ ਉਹ ਉੱਥੇ ਜਾ ਸਕਦੇ ਹਨ, ਇਸ ਦੌਰਾਨ। ਜਾਂ ਹਮੇਸ਼ਾ ਲਈ ਉੱਥੇ ਰਹਿਣ, ਮੈਨੂੰ ਕੋਈ ਇਤਰਾਜ਼ ਨਹੀਂ ਹੈ।ਜੇ ਮੈਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੀ ਹਾਂ ਜੋ ਮੇਰੇ ਲਈ ਜਾਂ ਮੇਰੇ ਕੁੱਤਿਆਂ ਲਈ ਜਾਂ ਮੇਰੇ ਕਰਮਚਾਰੀਆਂ ਲਈ ਜਾਂ ਚੰਗੇ ਰਾਜਪਾਲਾਂ, ਸੰਸਾਰ ਦੇ ਚੰਗੇ ਸਰਕਾਰੀ ਲੋਕਾਂ ਲਈ ਮੁਸੀਬਤ ਖੜ੍ਹੀ ਕਰ ਰਿਹਾ ਹੈ, ਤਾਂ ਮੈਂ ਤੁਰੰਤ ਉਨ੍ਹਾਂ ਨੂੰ ਫੜਨ ਦਾ ਹੁਕਮ ਦੇਵਾਂਗੀ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।)ਅਤੇ ਬਾਕੀ, ਉਹ ਸ਼ੈਤਾਨ ਹਨ, ਇਸ ਲਈ ਤੁਸੀਂ ਉਨ੍ਹਾਂ ਦੀ ਪਰਵਾਹ ਵੀ ਨਹੀਂ ਕਰ ਸਕਦੇ, ਉਨ੍ਹਾਂ 'ਤੇ ਵੀਗਨ ਜਾਂ ਕੁਝ ਵੀ ਹੋਣ ਦਾ ਭਰੋਸਾ ਨਹੀਂ ਕਰ ਸਕਦੇ। ਉਹ ਬਸ ਲਾਸ਼ਾਂ ਖਾਂਦੇ ਹਨ। ਜਾਂ ਜੇ ਮੈਂ ਉਨ੍ਹਾਂ ਨੂੰ ਫੜ ਸਕਾਂ, ਤਾਂ ਉਨ੍ਹਾਂ ਨੂੰ ਨਰਕ ਵਿੱਚ ਭੇਜ ਦਿੱਤਾ ਜਾਵੇਗਾ। ਮੈਂ ਇਸ 'ਤੇ ਡਟੀ ਹੋਈ ਹਾਂ। ਬਹੁਤ ਸਾਰੇ ਪਹਿਲਾਂ ਹੀ ਵੱਖ-ਵੱਖ ਸੰਸਾਰਾਂ ਵਿੱਚ ਚਲੇ ਗਏ ਹਨ, ਜਿਵੇਂ ਕਿ ਜੋਸ਼ੀਲੇ ਦਾਨਵ, ਜੋਸ਼ੀਲਾ ਭੂਤ ਰਾਜਾ ਆਪਣੇ ਸਾਥੀਆਂ ਨਾਲ। ਉਹ ਸਾਰੇ ਵੱਖ-ਵੱਖ ਸਵਰਗਾਂ ਵਿੱਚ ਚਲੇ ਗਏ ਹਨ ਜੋ ਮੈਂ ਉਨ੍ਹਾਂ ਲਈ ਪ੍ਰਮਾਤਮਾ ਦੀ ਕਿਰਪਾ ਨਾਲ ਬਣਾਏ ਹਨ। ਅਤੇ ਬਾਕੀ ਸਾਰੇ ਇਨਸਾਨ ਅਤੇ ਮਿਸ਼ਰਤ ਇਨਸਾਨ ਜਾਂ ਗ਼ੈਰ-ਮਨੁੱਖੀ ਹਨ। ਜੇਕਰ ਇਹ ਸਾਬਕਾ-ਨਕਾਰਾਤਮਕ ਜੀਵ ਮੇਰੇ ਦੁਆਰਾ-ਬਣਾਏ ਗਏ ਸਵਰਗਾਂ ਵਿੱਚ ਨਾ ਜਾਂਦੇ ਤਾਂ ਸਾਡੇ ਉੱਤੇ ਹੋਰ ਵੀ ਸ਼ੈਤਾਨੀ ਪ੍ਰਭਾਵ ਪੈਂਦਾ। ਅਤੇ ਬਹੁਤ ਸਾਰੇ ਪਹਿਲਾਂ ਹੀ ਫੜੇ ਗਏ ਹਨ ਅਤੇ ਨਰਕ ਵਿੱਚ ਪਾ ਦਿੱਤੇ ਗਏ ਹਨ। ਨਹੀਂ ਤਾਂ, ਤੁਹਾਡੇ ਕੋਲ ਇਹ ਨਕਾਰਾਤਮਕ ਸ਼ੈਤਾਨ ਜਾਂ ਭੂਤ, ਜਾਂ ਗੋਬਲਿੰਨਜ਼, ਜੋ ਵੀ, ਬੁਰੇ ਵਾਲੇ, ਇੱਧਰ-ਉੱਧਰ ਭੱਜਦੇ, ਲੋਕਾਂ ਲਈ ਮੁਸੀਬਤ ਖੜ੍ਹੀ ਕਰਦੇ, ਹੋਰ ਵੀ ਹੋਣੇ ਸੀ।ਤ੍ਰਾਂਗ ਤ੍ਰਿੰਨ ਦੀ ਕਵਿਤਾ ਦੀ ਅਗਲੀ ਆਇਤ ਘਟਨਾਵਾਂ ਦੇ ਇੱਕ ਸਕਾਰਾਤਮਕ ਮੋੜ ਵੱਲ ਇਸ਼ਾਰਾ ਕਰਦੀ ਹੈ - "ਅਜਗਰ ਪੰਜ ਚਮਕਦਾਰ ਰੰਗਾਂ ਵਿੱਚ ਉੱਡਦਾ ਹੈ।" ਪੂਰਬੀ ਮਿਥਿਹਾਸ ਅਨੁਸਾਰ ਪੰਜ ਚਮਕਦਾਰ ਰੰਗ ਸਵਰਗ ਦੇ ਸ਼ੁਭ ਚਿੰਨ੍ਹ ਹਨ। ਅਸੀਂ ਅਗਲੇ ਐਪੀਸੋਡ ਵਿੱਚ ਹੋਰ ਭਵਿੱਖਬਾਣੀਆਂ ਦੀ ਪੜਚੋਲ ਕਰਨਾ ਜਾਰੀ ਰੱਖਾਂਗੇ।