ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਬੁਧ ਜਾਂ ਮਸੀਹਾ ਜਿਨਾਂ ਦਾ ਅਸੀਂ ਇੰਤਜ਼ਾਰ ਕਰਦੇ ਰਹੇ ਹਾਂ ਹੁਣ ਇਥੇ ਮੌਜ਼ੂਦ ਹਨ, ਅਠ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਮੈਂ ਛੋਟੀ ਸੀ, ਪ੍ਰਾਇਮਰੀ ਸਕੂਲ ਤੋਂ ਪਹਿਲਾਂ, ਸਾਡੇ ਛੋਟੇ ਜਿਹੇ ਇਲਾਕੇ ਵਿਚ, ਸਾਡੇ ਕੋਲ ਸਿਰਫ ਇਕ ਭਿਕਸ਼ੂ ਸੀ, ਪਰ ਉਹ ਅਕਸਰ ਮੰਦਰ ਨੂੰ ਆਉਂਦਾ ਸੀ। ਅਤੇ ਕੁਝ ਤਿਉਹਾਰਾਂ ਦੌਰਾਨ, ਜਿਵੇਂ ਵੂ ਲਾਨ ਤਿਉਹਾਰ, ਉਹ ਕੁਝ ਡਰਾਮਾ, ਨਾਟਕ ਵੀ ਬਣਾਉਂਦਾ ਸੀ ਵਿਸ਼ਵਾਸ਼ੀਆਂ ਦੇ ਖੇਡਣ ਲਈ, ਲੋਕਾਂ ਨੂੰ ਚੰਗੇ ਅਤੇ ਸ਼ਾਕਾਹਾਰੀ, ਵੀਗਨ ਬਣਨ ਦੀ ਯਾਦ ਦਿਲਾਉਣ ਲਈ ਮੈਂ ਕੁਝ ਤਾਓਇਸਟ ਪਾਦਰੀਆਂ ਨੂੰ ਵੀ ਘਰੇ ਮਿਲੀ ਸੀ। ਇਹ ਨਹੀਂ ਜਿਵੇਂ ਉਹ ਮੰਦਰ ਨੂੰ ਗਏ ਅਤੇ ਆਪਣੇ ਸਿਰ ਮੁੰਨਦੇ ਜਾਂ ਕੁਝ ਅਜਿਹਾ - ਭਿਕਸ਼ੂ ਕਰਦੇ ਸੀ, ਬੋਧੀ ਭਿਕਸ਼ੂ ਕਰਦੇ ਸੀ, ਪਰ ਕੁਝ ਤਾਓਇਸਟ ਬਸ ਆਪਣੇ ਵਾਲ ਲੰਮੇਂ ਰਹਿਣ ਦਿੰਦੇ, ਅਤੇ ਐਨ ਮੇਰੀ ਚਾਚੀ ਦੇ ਘਰ ਦੇ ਲਾਗੇ ਰਹਿੰਦੇ ਸੀ, ਮਿਸਾਲ ਵਜੋਂ। ਉਨਾਂ ਨੇ ਨਿਜ਼ੀ ਤੌਰ ਤੇ ਮੈਨੂੰ ਹੋ ਸਕਦਾ ਕੋਈ ਚੀਜ਼ ਨਹੀਂ ਸਿਖਾਈ; ਮੈਂ ਉਸ ਸਮੇਂ ਇਕ ਬਚੀ ਸੀ। ਪਰ ਕੌਣ ਜਾਣਦਾ ਹੈ? ਉਨਾਂ ਨੇ ਸ਼ਾਇਦ ਮੈਨੂੰ ਅੰਦਰ ਕੁਝ ਚੀਜ਼ ਸਿਖਾਈ ਹੋਵੇ; ਰੂਹ ਤੋਂ, ਆਤਮਾ ਤੋਂ, ਦਿਲ ਤੋਂ, ਆਪਣੀ ਐਨਰਜ਼ੀ ਤੋਂ।

ਸੋ ਜਦੋਂ ਕਿ ਮੈਂ ਪਹਿਲੇ ਹੀ ਛੋਟੀ ਸੀ, ਮੈਂ ਇਥੋਂ ਤਕ ਦੁਧ ਵੀ ਨਹੀਂ ਪੀ ਸਕਦੀ ਸੀ, ਅਤੇ ਮੈਂ ਉਲਟੀਆਂ ਕਰਦੀ ਅਤੇ ਬਹੁਤ ਪੇਟ ਦੀਆਂ ਸਮਸ‌ਿਆਵਾਂ ਹੁੰਦੀਆਂ ਸੀ ਕਿਉਂਕਿ ਮੇਰੇ ਘਰ ਵਿਚ ਹਮੇਸ਼ਾਂ ਸ਼ਾਕਾਹਾਰੀ (ਭੋਜ਼ਨ) ਨਹੀਂ ਹੁੰਦਾ ਸੀ। ਮੈਂ ਜੋ ਵੀ ਸਬਜ਼ੀਆਂ ਲਭਦੀ ਮੈਂ ਖਾ ਲੈਂਦੀ ਸੀ। ਅਤੇ ਜੋ ਵੀ ਫਲ ਬਾਗ ਵਿਚ ਮੈਂ ਖਾਂਦੀ ਸੀ; ਉਨਾਂ ਦੇ ਇਥੋਂ ਤਕ ਪੂਰੀ ਤਰਾਂ ਪਕ ਜਾਣ ਤੋਂ ਪਹਿਲਾਂ, ਮੈਂ ਉਨਾਂ ਨੂੰ ਖਾਂਦੀ ਸੀ। ਉਹ ਹੈ ਜਿਵੇਂ ਮੈਂ ਜਿੰਦਾ ਰਹੀ। ਅਤੇ ਮੇਰੇ ਪਿਤਾ ਹਮੇਸ਼ਾਂ ਮੇਰਾ ਮਖੌਲ ਉਡਾਉਂਦੇ ਸੀ, ਕਹਿੰਦੇ ਜੇਕਰ ਉਹ ਮੈਨੂੰ 10 ਡਾਲਰ ਦਿੰਦੇ ਹਨ, ਮੈਂ ਬਾਹਰ ਜਾਵਾਂਗੀ ਅਤੇ ਸਾਰੇ ਕੇਲੇ ਜਾਂ ਮਕੀ ਖਰੀਦਾਂਗੀ। ਉਨਾਂ ਨੇ ਕਦੇ ਨਹੀਂ ਕਿਹਾ ਕਿ ਮੈਂ ਬਾਹਰ ਜਾ ਕੇ ਅਤੇ ਮਛੀ, ਜਾਨਵਰ-ਲੋਕਾਂ ਦਾ ਮਾਸ ਜਾਂ ਝੀਗਾ ਮਛੀ ਖਰੀਦਾਂਗੀ, ਕਿਉਂਕਿ ਉਹ ਜਾਣਦੇ ਸੀ।

ਉਨਾਂ ਸਾਰੇ ਅਤੀਤ, ਵਰਤਮਾਨ , ਅਤੇ ਭਵਿਖ ਦੇ ਭਿਕਸ਼ੂਆਂ ਦਾ ਧੰਨਵਾਦ ਕਰੋ। ਤੁਸੀਂ ਸ਼ਾਇਦ ਉਨਾਂ ਨੂੰ ਮਿਲੋ, ਤੁਸੀਂ ਸ਼ਾਇਦ ਉਨਾਂ ਨੂੰ ਦੇਖਿਆ ਹੋਵੇ, ਜਾਂ ਤੁਸੀਂ ਨਾ ਧਿਆਨ ਦਿਤਾ ਹੋਵੇ, ਪਰ ਉਹ ਕੁਝ ਚੀਜ਼ ਹਨ ਇਸ ਸੰਸਾਰ ਵਿਚ ਕੁਝ ਸੰਤੁਲਨ ਬਣਾਈ ਰਖਣ ਲਈ ਸਾਰੀ ਦੁਨਿਆਵੀ ਚਿੰਤਾ ਅਤੇ ਸਾਰੀ ਅਭਿਲਾਸ਼ਾ ਨਾਲ ਜੋ ਦੁਨਿਆਵੀ ਲਾਭ ਲਈ ਲੋਕਾਂ ਨੂੰ ਘੇਰ ਲੈਂਦਾ ਹੈ। ਤੁਸੀਂ ਨਹੀਂ ਜਾਣਦੇ ਜੇਕਰ ਉਹ ਭਿਕਸ਼ੂ ਚੰਗਾ ਹੈ ਜਾਂ ਮਾੜਾ ਹੈ। ਤੁਸੀਂ ਉਨਾਂ ਦੇ ਅੰਦਰ ਬਾਰੇ ਨਹੀਂ ਜਾਣਦੇ। ਭਾਵੇਂ ਜੇਕਰ ਉਹ ਦਿਹਾੜੀ ਵਿਚ ਤਿੰਨ ਵਾਰ ਖਾਂਦਾ ਹੈ, ਉਸ ਦੇ ਕੋਲ ਆਲੇ ਦੁਆਲੇ ਜਾਣ ਲਈ ਇਕ ਗਡੀ ਹੈ, ਇਹਦੇ ਬਾਰੇ ਬਹੁਤਾ ਨਾ ਸੋਚਣਾ। ਇਹ ਸਿਰਫ ਦੁਨਿਆਵੀ ਚੀਜ਼ਾਂ ਹਨ। ਉਹ ਇਹ ਸਭ ਦੇ ਨਾਲ ਬਹੁਤਾ ਨਹੀਂ ਕਰ ਸਕਦਾ, ਉਹ ਕਿਸੇ ਨੂੰ ਇਹਦੇ ਨਾਲ ਨੁਕਸਾਨ ਨਹੀਂ ਪਹੁੰਚਾ ਸਕਦਾ। ਉਸ ਨੇ ਕੋਈ ਚੀਜ਼ ਚੋਰੀ ਨਹੀਂ ਕੀਤੀ; ਉਹ ਦਾਨ ਦੀ ਮੰਗ ਕਰਦਾ ਹੈ। ਬੁਧ ਨੇ ਵੀ ਕਿਹਾ, "ਮੰਦਰਾਂ ਦੇ ਲਈ, ਭਿਕਸ਼ੂਆਂ ਦੇ ਲਈ ਦਾਨ, ਤੁਹਾਡੇ ਲਈ ਚੰਗਾ ਹੈ।" ਸੋ, ਉਹ (ਭਿਕਸ਼ੂ) ਨੇ ਕੋਈ ਚੀਜ਼ ਗਲਤ ਨਹੀਂ ਕੀਤੀ, ਮਿਸਾਲ ਵਜੋਂ ਇਸ ਤਰਾਂ।

ਅਤੇ ਮੈਂ ਤੁਹਾਨੂੰ ਕਿਹਾ ਸੀ ਮੈਂ ਭਿਕਸ਼ੂਆਂ ਨੂੰ ਦਾਨ ਦਿੰਦੀ ਹਾਂ। ਮੈਂ ਅਜ਼ੇ ਵੀ ਕਰਦੀ ਹਾਂ - ਭਾਰਤ ਵਿਚ, ਸਨ‌ਿਆਸੀਆਂ, ਭਿਕਸ਼ੂਆਂ ਲਈ ਕੁਝ ਝੌਂਪੜੀਆਂ ਉਸਾਰਨ ਲਈ। ਅਤੇ ਬਾਅਦ ਵਿਚ ਮੈਂ ਹੋਰ ਪੈਸਾ ਦਿਤਾ ਤਾਂਕਿ ਉਹ ਵਧੇਰੇ (ਵੀਗਨ) ਭੋਜਨ, ਵਧੇਰੇ ਕੰਬਲ ਅਤੇ ਸਮਾਨ ਖਰੀਦ ਸਕਣ - ਸਿਰਫ ਝੋਂਪੜੀਆਂ ਉਸਾਰਨ ਲਈ ਸ਼ੁਰੂਆਤੀ ਪੈਸੇ ਹੀ ਨਹੀਂ। ਸੋ ਕਿਵੇਂ ਵੀ, ਜੋ ਵੀ ਮੈਂ ਤੁਹਾਨੂੰ ਦਸਦੀ ਹਾਂ, ਮੈਂ ਇਹ ਆਪ ਕਰਦੀ ਹਾਂ। ਇਹ ਨਹੀਂ ਜਿਵੇਂ ਮੈਂ ਤੁਹਾਨੂੰ ਚੀਜ਼ਾਂ ਕਰਨ ਲਈ ਸਿਖਲਾਈ ਦਿੰਦੀ ਹਾਂ ਅਤੇ ਮੈਂ ਖੁਦ ਆਪ ਉਲਟ ਕਰਦੀ ਹਾਂ। ਕਿਵੇਂ ਵੀ, ਤੁਹਾਨੂੰ ਇਹ ਕਰਨ ਦੀ ਨਹੀਂ ਲੋੜ; ਮੈਂ ਬਸ ਕਹਿ ਰਹੀ ਹਾਂ, ਪਰ ਤੁਹਾਨੂੰ ਕੋਈ ਚੀਜ਼ ਕਰਨ ਦੀ ਨਹੀਂ ਲੋੜ ਜੇਕਰ ਤੁਸੀਂ ਚਾਹੁੰਦੇ ਕਰਨਾ। ਇਹ ਤੁਹਾਡੀ ਚੋਣ ਹੈ, ਤੁਹਾਡੀ ਜਿੰਦਗੀ - ਚੰਗੇ ਹੋਣ ਦੀ ਚੋਣ ਜਾਂ ਨਾ ਚੰਗੇ ਹੋਣ ਦੀ। ਤੁਹਾਡੇ ਕੋਲ ਪ੍ਰਮਾਤਮਾ ਤੁਹਾਡੇ ਅੰਦਰੇ ਹੈ - ਬੁਧ ਸੁਭਾਅ ਜਾਂ ਪ੍ਰਮਾਤਮਾ ਦਾ ਸੁਭਾਅ ਤੁਹਾਡੇ ਅੰਦਰੇ ਹੈ। ਉਹ ਇਕ ਅਤੇ ਸਮਾਨ ਹੈ। ਅਤੇ ਜੇਕਰ ਤੁਸੀਂ ਪ੍ਰਮਾਤਮਾ ਵਾਂਗ ਦੁਬਾਰਾ ਬਣਨ ਦੀ ਚੋਣ ਕਰਦੇ ਹੋ, ਜਾਂ ਬੁਧ-ਵਾਂਗ ਬਣਨ ਦੀ, ਫਿਰ ਤੁਸੀਂ ਇਹ ਕਰੋ। ਇਹ ਤੁਹਾਡੇ ਲਈ ਚੰਗਾ ਹੈ, ਸੰਸਾਰ ਲਈ ਚੰਗਾ ਹੈ, ਗ੍ਰਹਿ ਲਈ ਚੰਗਾ ਹੈ।

ਸਾਡਾ ਸੰਸਾਰ ਐਸ ਵਖਤ ਇਕ ਭਿਆਨਕ ਖਤਰੇ ਵਿਚ ਹੈ। ਕਿਸੇ ਵੀ ਪਲ, ਇਹ ਢਹਿ ਸਕਦਾ ਹੈ। ਮੈਂ ਤੁਹਾਨੂੰ ਹੁਣ ਦਸ ਰਹੀ ਹਾਂ ਕਿਉਂਕਿ ਮੈਨੂੰ ਯਕੀਨ ਨਹੀਂ ਹੈ ਜੇਕਰ ਮੈਂ ਵੀ ਰਹਿ ਸਕਾਂਗੀ। ਮੈਂ ਅਜ਼ੇ ਕੰਮ ਕਰਨ ਲਈ ਫਿਟ ਨਹੀਂ ਹਾਂ, ਕਿਉਂਕਿ ਅੰਦਰ ਮੈਂ ਅਜ਼ੇ ਠੀਕ ਨਹੀਂ ਹਾਂ। ਸੋ ਮੈਨੂੰ ਮੁੜ ਰਾਜ਼ੀ ਹੋਣਾ ਪਵੇਗਾ। ਬਸ ਕਿਉਂਕਿ ਤੁਹਾਡੇ ਵਿਚੋਂ ਬਹੁਤ ਸਾਰੇ ਬਹੁਤ ਚਿੰਤਾ ਕਰਦੇ ਹਨ, ਸੋ ਮੈਨੂੰ ਇਕ ਜਾਂ ਦੋ ਗਲਾਂ ਦਸਣੀਆਂ ਜ਼ਰੂਰੀ ਹਨ, ਤੁਹਾਨੂੰ ਯਾਦ ਦਿਲਾਉਣ ਲਈ ਜਦੋਂ ਵੀ ਮੈਂ ਕਰ ਸਕਾਂ। ਮੈਂ ਅਜ਼ੇ ਪੂਰੀ ਤਰਾਂ ਸੁਪਰੀਮ ਮਾਸਟਰ ਟੀਵੀ ਲਈ ਕੰਮ ਕਰਨ ਲਈ ਕਾਫੀ ਫਿਟ ਨਹੀਂ ਹਾਂ, ਮਿਸਾਲ ਵਜੋਂ।

ਹੁਣ, ਭਿਕਸ਼ੂ, ਜਿਵੇਂ ਮੈਂ ਤੁਹਾਨੂੰ ਦਸ‌ਿਆ ਸੀ, ਉਹ ਵੀ ਮਨੁਖ ਹਨ। ਉਹ ਸ਼ਾਇਦ (ਬੁਧ ਵਾਂਗ) ਸਮਾਨ ਪਧਰ ਤੇ ਅਜ਼ੇ ਨਹੀਂ ਹਨ, ਪਰ ਉਹ ਕੋਸ਼ਿਸ਼ ਕਰ ਰਹੇ ਹਨ। ਉਹ ਉਥੇ ਹੋਣ ਦਾ ਟੀਚਾ ਰਖ ਰਹੇ ਹਨ। ਇਹ ਵੀ ਮਹਤਵਪੂਰਨ ਹੈ। ਇਹ ਤਾਂਘ ਦੀ ਐਨਰਜ਼ੀ, ਦੁਬਾਰਾ ਬੁਧ ਬਣਨ ਦੀ ਇਛਾ - ਮੂਲ ਨਾਲ ਦੁਬਾਰਾ ਇਕ ਹੋਣ ਲਈ, ਪ੍ਰਮਾਤਮਾ ਨਾਲ ਦੁਬਾਰਾ ਇਕ ਹੋਣ ਲਈ - ਉਹ ਸਾਡੇ ਸੰਸਾਰ ਨੂੰ ਸੰਤੁਲਿਤ ਕਰਨ ਲਈ ਇਕ ਬਹੁਤ ਚੰਗੀ ਐਨਰਜ਼ੀ ਹੈ। ਹੁਣ ਤੁਸੀਂ ਦੇਖੋ, ਜਿਵੇਂ ਜਦੋਂ ਤੁਸੀਂ ਇਕ ਬਚੇ ਸੀ, ਤੁਸੀਂ ਸਿਰਫ ਏਬੀਸੀ ਸਿਖ ਰਹੇ ਸੀ, ਪਰ ਤੁਸੀਂ ਬਾਅਦ ਵਿਚ ਕਾਲਜ਼ ਨੂੰ ਜਾਣ ਲਈ ਸਿਖਣਾ ਚਾਹੁੰਦੇ ਸੀ, ਅਤੇ ਉਹ ਬਹੁਤ ਵਧੀਆ ਹੈ।

ਹੁਣ ਕਿਵੇਂ ਵੀ, ਪ੍ਰਮਾਤਮਾ ਬਾਰੇ ਗਲ ਕਰਦੇ ਹੋਏ, ਬਹੁਤੇ ਸੋਚਣਗੇ ਕਿ ਬੋਧੀ ਅਨੁਯਾਈ ਪ੍ਰਮਾਤਮਾ ਵਿਚ ਵਿਸ਼ਵਾਸ਼ ਨਹੀਂ ਕਰਦੇ। ਇਹ ਸਚ ਨਹੀਂ ਹੈ। ਕਿਉਂਕਿ ਮਿਸਾਲ ਵਜੋਂ, ਚੀਨ ਵਿਚ, ਸਭ ਚੀਜ਼ ਲਈ ਜੋ ਚੰਗੀ ਨਹੀਂ, ਉਹ ਕਹਿਣਗੇ, “我的天啊” (ਵੋ ਡਾ ਤਿਆਨ ਆ"), ਭਾਵ, "ਓਹ ਮੇਰੇ ਰਬਾ!" ਇਹ ਬਸ ਉਵੇਂ ਹੈ ਜਿਵੇਂ ਤੁਸੀਂ ਇਹ ਅੰਗਰੇਜ਼ੀ ਵਿਚ ਕਹਿੰਦੇ ਹੋ, ਬਸ ਸਿਰਫ ਇਕ ਵਖਰਾ ਸਮੀਕਰਨ, ਵਖਰੀ ਭਾਸ਼ਾ। ਭਾਰਤ ਵਿਚ, ਤੁਸੀਂ ਜਿਥੇ ਵੀ ਜਾਂਦੇ ਹੋ, ਭਾਵੇਂ ਬਸ ਇਕ ਗਰੀਬ, ਅਨਪੜ ਕਿਸਾਨ ਕੁੜੀ ਤੁਹਾਨੂੰ "ਰਾਮ ਰਾਮ" ਜਾਂ "ਹਾਰੇ ਕ੍ਰਿਸ਼ਨਾ" ਨਾਲ ਸਵਾਗਤ ਕਰੇਗੀ। ਉਹ ਪ੍ਰਮਾਤਮਾ ਦਾ ਨਾਮ ਹੈ; ਉਹ ਹੈ ਜਿਸ ਵਿਚ ਉਹ ਵਿਸ਼ਵਾਸ਼ ਕਰਦੇ ਹਨ। ਕ੍ਰਿਸ਼ਨ ਸਤਿਗੁਰੂਆਂ ਵਿਚੋਂ ਇਕ ਹੈ, ਪ੍ਰਮਾਤਮਾ ਦਾ ਪ੍ਰਤੀਨਿਧੀ; ਅਤੇ ਰਾਮ ਵੀ, ਜਾਂ "ਰਾਮਾ।" ਹੁਣ, ਉਥੇ ਬਹੁਤ ਜਿਆਦਾ ਚੀਜ਼ਾਂ ਹਨ, ਮੈਂ ਤੁਹਾਨੂੰ ਇਹ ਸਭ ਜਾਣਨ ਦੀ ਉਮੀਦ ਨਹੀਂ ਕਰਦੀ। ਪਰ ਜੇਕਰ ਤੁਸੀਂ ਚਾਹੋਂ, ਤੁਸੀਂ ਕਰ ਸਕਦੇ ਹੋ। ਅਜਕਲ ਇਹ ਬਹੁਤ ਆਸਾਨ ਹੈ - ਆਪਣੇ ਇੰਟਰਨੈਟ ਵਿਚ ਟੈਪ ਕਰੋ, ਅਤੇ ਤੁਸੀਂ ਧਰਮ ਬਾਰੇ ਬਹੁਤ ਚੀਜ਼ਾਂ ਜਾਣ ਲਵੋਂਗੇ; ਬਹੁਤ ਸਾਰੀਆਂ ਕਿਤਾਬਾਂ ਜੋ ਪਹਿਲਾਂ ਸਾਰੇ ਭਿਖਸ਼ੂਆਂ ਅਤੇ ਭਿਕਸ਼ਣੀਆਂ ਲਈ ਆਸਾਨੀ ਨਾਲ ਉਪਲਬਧ ਨਹੀਂ ਸਨ - ਮੈਂ ਬਸ ਬੁਧ ਧਰਮ ਬਾਰੇ ਗਲ ਕਰ ਰਹੀ ਹਾਂ।

ਮੈਂ ਜਾਣਦੀ ਹਾਂ ਕਿ ਬਹੁਤ ਸਾਰੇ ਲੋਕ ਜਿਨਾਂ ਨੇ ਇਕ ਭਿਕਸ਼ੂ ਬਣ ਲਈ ਬੁਧ ਦਾ ਅਨੁਸਰਨ ਕੀਤਾ ਸੀ ਉਹ ਹਰ ਰੋਜ਼ ਉਨਾਂ ਦੇ ਲਾਗੇ ਸਨ, ਕਿਉਂਕਿ ਉਥੇ ਕੋਈ ਹੋਰ ਤਰੀਕਾ, ਸਾਧਨ ਨਹੀਂ ਸੀ ਜਿਸ ਨਾਲ ਉਹ ਬੁਧ ਦੀ ਸਿਖਿਆ ਸੁਣ ਸਕਦੇ ਨ। ਇਸੇ ਕਰਕੇ ਉਹ ਬਾਹਰ ਸਵੇਰ ਦੇ ਸਮੇਂ ਇਕ ਵਾਰ ਭੀਖ ਮੰਗਣ ਲਈ ਚਲੇ ਜਾਂਦੇ ਸਨ, ਦੁਪਹਿਰੇ ਖਾਂਦੇ ਸਨ, ਅਤੇ ਫਿਰ ਦੁਪਹਿਰ ਦੇ ਸਮੇਂ, ਉਹ ਬੁਧ ਨੂੰ ਸੁਣਨ ਲਈ ਤਿਆਰ ਹੁੰਦੇ ਸਨ। ਸਮਾਨ ਬੁਧ ਵੀ; ਉਹ ਵੀ ਇਸ ਤਰਾਂ ਖਾਂਦੇ ਸੀ। ਤਾਂਕਿ ਉਨਾਂ ਸਾਰ‌ਿਆਂ ਕੋਲ ਸਮਾਂ ਹੋਵੇ ਵਧ ਲੋੜ ਲਈ - ਸਚੇ ਧਰਮ (ਦੀ ‌ਸਿਖਿਆ) ਲਈ। ਸੋ, ਜੇਕਰ ਤੁਸੀਂ ਸੋਚਦੇ ਹੋ ਬੋਧੀ ਪ੍ਰਮਾਤਮਾ ਵਿਚ ਵਿਸ਼ਵਾਸ਼ ਨਹੀਂ ਕਰਦੇ, ਇਹ ਸਚ ਨਹੀਂ ਹੈ। ਇਹ ਸਚ ਨਹੀਂ ਹੈ।

ਸਾਰੇ ਧਰਮਾਂ ਵਿਚ, ਸਾਰੇ ਪ੍ਰਮਾਤਮਾ ਦਾ ਜ਼ਿਕਰ ਕਰਦੇ ਹਨ। ਜਦੋਂ ਕਿਸੇ ਵਿਆਕਤੀ ਨੇ ਬੁਧ ਨੂੰ ਪੁਛਿਆ, "ਕੀ ਉਥੇ ਕੋਈ ਪ੍ਰਮਾਤਮਾ ਹੈ?" ਬੁਧ ਨੇ ਕਿਹਾ, "ਮੇਂ ਤੁਹਾਨੂੰ ਨਹੀਂ ਦਸ ਸਕਦਾ ਜੇਕਰ ਉਥੇ ਪ੍ਰਮਾਤਮਾ ਹੈ ਜਾਂ ਉਥੇ ਪ੍ਰਮਾਤਮਾ ਨਹੀਂ ਹੈ, ਪਰ ਉਥੇ ਕੁਝ ਚੀਜ਼ ਹੈ ਜਿਸ ਤੋਂ ਸਭ ਚੀਜ਼ਾਂ ਦੀ ਉਤਪਤੀ ਹੋਈ ਹੈ, ਅਤੇ ਜਿਸ ਪ੍ਰਤੀ ਸਭ ਚੀਜ਼ਾਂ ਵਾਪਸ ਮੁੜਨਗੀਆਂ।" ਅਤੇ ਜੇਕਰ ਇਹ ਪ੍ਰਮਾਤਮਾ ਨਹੀਂ , ਫਿਰ ਮੈਨੂੰ ਦਸੋ ਇਹ ਕੀ ਹੈ? ਹੋਰਨਾਂ ਧਰਮਾਂ ਵਿਚ, ਉਹ ਇਹ ਹੋਰ ਸਿਧਾ ਕਹਿੰਦੇ ਹਨ, ਉਹ ਕਹਿੰਦੇ ਹਨ ਪ੍ਰਮਾਤਮਾ ਨੇ ਸਾਨੂੰ ਆਪਣੇ ਚਿਤਰ ਵਿਚ ਬਣਾਇਆ ਹੈ। ਉਹ ਸਾਡਾ ਮੂਲ ਹੈ; ਅਸੀਂ ਪ੍ਰਮਾਤਮਾ ਦੇ ਬਚੇ ਹਾਂ, ਅਤੇ ਅਸੀਂ ਉਸ ਪ੍ਰਮਾਤਮਾ ਵਲ ਵਾਪਸ ਮੁੜਾਂਗੇ।

ਸੋ, ਮੇਰੇ ਨਾਲ ਹੋਰ ਬਹਿਸ ਨਾ ਕਰੋ ਕਿ ਉਥੇ ਪ੍ਰਮਾਤਮਾ ਮੌਜੂਦ ਹੈ ਜਾਂ ਉਥੇ ਪ੍ਰਮਾਤਮਾ ਨਹੀਂ ਹੈ, ਜਾਂ ਪ੍ਰਮਾਤਮਾ ਨੂੰ ਪੂਜਣਾ ਬੁਧ ਧਰਮ ਨਹੀਂ ਹੈ। ਪਰ ਸਾਰੇ ਧਰਮਾਂ ਵਿਚ, ਉਹ ਜਿਆਦਾਤਰ ਸਤਿਗੁਰੂਆਂ ਦਾ ਅਨੁਸਰਨ ਕਰਦੇ ਹਨ ਜੋ ਪ੍ਰਮਾਤਮਾ ਦੇ ਨੁਮਾਇੰਦੇ ਹਨ - ਕੋਈ ਧਰਮ ਹੋਵੇ ਜੋ ਦਾਅਵਾ ਕਰਦਾ ਹੈ ਉਨਾਂ ਕੋਲ ਪ੍ਰਮਾਤਮਾ ਹੈ ਜਾਂ ਉਥੇ ਵਿਚ ਸਚੀ ਧਰਮ ਸਿਖਿਆ ਹੈ , ਉਹ ਸਤਿਗੁਰੂਆਂ ਦਾ ਸਤਿਕਾਰ ਕਰਦੇ ਹਨ। ਉਹ ਸਤਿਗੁਰੂਆਂ ਦਾ ਅਨੁਸਰਨ ਕਰਦੇ ਹਨ; ਉਹ ਸਤਿਗੁਰੂਆਂ ਨੂੰ ਪੂਜਦੇ ਹਨ; ਉਹ ਸਤਿਗੁਰੂਆਂ ਵਿਚ ਵਿਸ਼ਵਾਸ਼ ਕਰਦੇ ਹਨ। ਅਤੇ ਕਈ ਤਾਂ ਐਲਾਨ ਵੀ ਕਰਦੇ ਹਨ, "ਜੇਕਰ ਪ੍ਰਮਾਤਮਾ ਅਤੇ ਸਤਿਗੁਰੂ ਮੇਰੇ ਕੋਲ ਖੜੇ ਹੋਣ, ਮੈਂ ਕਿਸ ਨੂੰ ਮਥਾ ਟੇਕਣਾ ਚਾਹੀਦਾ ਹੈ? ਮੈਂਨੂੰ ਕਿਸ ਦਾ ਅਨੁਸਰਨ ਕਰਨਾ ਚਾਹੀਦਾ ਹੈ? ਮੈਂ ਸਤਿਗੁਰੂ ਦਾ ਅਨੁਸਰਨ ਕਰਾਂਗਾ। ਕਿਉਂਕਿ ਸਤਿਗੁਰੂ ਹੀ ਹਨ ਜਿਨਾਂ ਨੇ ਮੈਨੂੰ ਸਿਖਾਇਆ, ਜੋ ਮੈਨੂੰ ਦੁਖਾਂ ਵਿਚੋਂ ਕਢਦੇ ਹਨ ਮੈਨੂੰ ਜਨਮ ਅਤੇ ਮਰਨ ਦੇ ਗੇੜ ਵਿਚੋਂ ਬਾਹਰ ਕਢਦੇ ਹਨ।"

ਜਿਆਦਾਤਰ ਧਰਮਾਂ ਵਿਚ, ਉਹ ਇਸ ਤੇ ਜ਼ੋਰ ਦਿੰਦੇ ਹਨ - ਘਟੋ ਘਟ ਭਾਰਤ ਵਿਚ। ਭਾਰਤ ਵਿਚ, ਉਹ ਸਤਿਗੁਰੂ ਦਾ ਇਤਨਾ ਜਿਆਦਾ ਸਤਿਕਾਰ ਕਰਦੇ ਹਨ। ਸੋ, ਉਹ ਬੁਧ ਨੂੰ "ਸੰਸਾਰ ਦੇ ਮੰਨੇ-ਪ੍ਰਮੰਨੇ" ਆਖਦੇ ਹਨ, "ਮਹਾਂਰਾਜੀ," "ਗੁਰੂ," ਜੋ ਵੀ। ਇਹ ਹੈ ਕਿਉਂਕਿ ਉਹ ਸਿਰਫ ਸਤਿਗੁਰੂਆਂ ਨੂੰ ਦੇਖਦੇ ਹਨ; ਉਹ ਅਕਸਰ ਪ੍ਰਮਾਤਮਾ ਨੂੰ ਨਹੀਂ ਦੇਖਦੇ। ਸਾਰੇ ਪ੍ਰਮਾਤਮਾ ਨੂੰ ਦੇਖਣ ਲਈ ਇਤਨੇ ਕਿਸਮਤ ਵਾਲੇ ਨਹੀਂ ਹਨ। ਸੋ, ਜਦੋਂ ਇਥੋਂ ਤਕ ਈਸਾ ਮਸੀਹ ਜਿੰਦਾ ਸਨ, ਉਨਾਂ ਨੇ ਪ੍ਰਮਾਤਮਾ ਬਾਰੇ ਪ੍ਰਚਾਰ ਕੀਤਾ, ਅਤੇ ਲੋਕਾਂ ਨੂੰ ਵਿਸ਼ਵਾਸ਼ ਕਰਨ ਲਈ ਕਿਹਾ, ਪ੍ਰਮਾਤਮਾ ਦੀ ਪੂਜਾ ਕਰਨ ਲਈ। ਪਰ ਉਹਨਾਂ ਨੇ ਈਸਾ ਮਸ‌ੀਹ ਦੀਆਂ ਸਿਖਿਆਵਾਂ ਦਾ ਵੀ ਅਨੁਸਰਨ ਕੀਤਾ, ਉਨਾਂ ਨੇ ਉਹਨਾਂ ਦਾ ਅਨੁਸਰਨ ਕੀਤਾ। ਉਵੇਂ ਸਮਾਨ ਜਦੋਂ ਬੁਧ ਜਿੰਦਾ ਸਨ, ਉਹ ਸਾਰੇ ਗਏ ਅਤੇ ਬੁਧ ਦੀ ਉਸਤਤੀ ਕੀਤੀ ਅਤੇ ਬੁਧ ਨੂੰ ਪਿਆਰ ਕੀਤਾ। ਉਵੇਂ ਸਿਖ ਧਰਮ ਵਿਚ ਦੂਜੇ ਗੁਰੂਆਂ ਨਾਲ ਵੀ ਇਸੇ ਤਰਾਂ, ਜਾਂ ਇਸਲਾਮ ਧਰਮ ਵਿਚ, ਹਿੰਦੂ ਧਰਮ ਵਿਚ, ਜਾਂ ਜੈਨ ਧਰਮ ਵਿਚ। ਉਹਨਾਂ ਸਾਰ‌ਿਆਂ ਨੇ ਜਾ ਕੇ ਉਸ ਸਮੇਂ ਦੇ ਆਪਣੀ ਧਾਰਮਿਕ ਪ੍ਰਤੀਨਿਧਤਾ ਦੇ ਗੁਰੂਆਂ ਦੀ ਪੂਜਾ ਕੀਤੀ। ਅਤੇ ਇਹ ਸਭ ਇਸ ਤਰਾਂ ਹੈ। ਸੋ, ਅਨੁਯਾਈ, ਪੈਰੋਕਾਰ, ਉਹ ਆਪਣੇ ਸਮੇਂ ਦੇ ਆਪਣੀ ਚੋਣ ਦੇ ਸਤਿਗੁਰੂ ਨੂੰ ਹਮੇਸ਼ਾਂ ਪੂਜਦੇ ਹਨ। ਪਰ ਆਪਣੇ ਮਨ ਦੇ ਪਿਛੇ, ਉਹ ਸਾਰੇ ਜਾਣਦੇ ਹਨ ਕਿ ਉਥੇ ਪ੍ਰਮਾਤਮਾ ਮੌਜ਼ੂਦ ਹਨ।

ਅਤੇ ਮੈਂ ਤੁਹਾਨੂੰ ਹੁਣ ਦਸ ਰਹੀ ਹਾਂ, ਮੈਂ ਸਿਰਫ ਵਿਆਪਕ ਧਰਮ ਦਾ ਪ੍ਰਚਾਰ ਕਰ ਰਹੀ ਹਾਂ। ਸਾਡੇ ਕੋਲ ਪ੍ਰਮਾਤਮਾ ਹਨ, ਅਤੇ ਫਿਰ ਸਾਡੇ ਕੋਲ ਸਤਿਗੁਰੂ ਹਨ। ਸੋ, ਇਥੋਂ ਤਕ, ਸਤਿਗੁਰੂ ਹਨ ਜੋ ਸਾਨੂੰ ਨਿਜ਼ੀ ਤੌਰ ਤੇ ਸਿਖਾਉਂਦੇ ਹਨ ਅਤੇ ਸਾਨੂੰ ਸਿਖਿਆ ਦਿੰਦੇ ਅਤੇ ਆਸ਼ੀਰਵਾਦ ਦਿੰਦੇ ਅਤੇ ਕਿਸੇ ਵੀ ਤਰੀਕੇ ਨਾਲ ਸਾਡੀ ਮਦਦ ਕਰਦੇ ਹਨ, ਪਰ ਉਥੇ ਪ੍ਰਮਾਤਮਾ ਹਨ। ਇਹ ਬਸ ਉਵੇਂ ਹੈ ਜਿਵੇਂ ਤੁਹਾਡੇ ਮਾਪੇ: ਉਹ ਬਹੁਤ ਅਮੀਰ ਅਤੇ ਸ਼ਕਤੀਸ਼ਾਲੀ ਹਨ, ਪਰ ਉਨਾਂ ਨੂੰ ਵਖ ਵਖ ਖੇਤਰਾਂ ਵਿਚ ਕੰਮ ਕਰਨਾ ਪੈਂਦਾ ਹੈ। ਜਾਂ ਘਰ ਵਿਚ, ਉਨਾਂ ਕੋਲ ਨੌਕਰ-ਚਾਕਰ ਹਨ, ਉਨਾਂ ਕੋਲ ਇਥੋਂ ਤਕ ਇਕ ਵੈਟ ਨਰਸ ਵੀ ਹੈ ਤੁਹਾਡੀ ਛੋਟੇ ਹੁੰਦ‌ਿਆਂ ਤੋਂ ਦੇਖ ਭਾਲ ਕਰਨ ਲਈ। ਅਤੇ ਬਿਨਾਂਸ਼ਕ, ਤੁਸੀਂ ਉਸ ਵੈਟ ਨਰਸ ਨੂੰ ਪਿਆਰ ਕਰਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਬਹੁਤਾ ਸਮਾਂ ਬਿਤਾਉਂਦੀ ਹੈ। ਉਹ ਤੁਹਾਡੇ ਨਾਲ ਖੇਡਦੀ ਹੈ, ਉਹ ਤੁਹਾਨੂੰ ਵਿਗਾੜਦੀ ਹੈ, ਉਹ ਤੁਹਾਨੂੰ ਪਿਆਰ ਕਰਦੀ ਹੈ, ਅਤੇ ਉਹ ਕੋਈ ਵੀ ਚੀਜ਼ ਕਰਦੀ ਹੈ ਜੋ ਤੁਸੀਂ ਚਾਹੁੰਦੇ ਹੋ। ਪਰ ਇਹ ਤੁਹਾਡੇ ਮਾਪਿਆਂ ਦੀ ਅਧਿਕਾਰ ਕਾਰਨ ਹੈ, ਤੁਹਾਡੇ ਮਾਪਿਆਂ ਦੇ ਮਾਣ ਕਾਰਨ ਹੈ, ਤੁਹਾਡੇ ਮਾਫਿਆਂ ਦੀ ਤਨਖਾਹ ਕਾਰਨ ਹੈ। ਸੋ, ਤੁਹਾਨੂੰ ਆਪਣੇ ਮਾਪਿਆਂ ਪ੍ਰਤੀ ਬਰਖੁਰਦਾਰ ਹੋਣਾ ਜ਼ਰੂਰੀ ਹੈ, ਭਾਵੇਂ ਕੁਝ ਵੀ ਹੋਵੇ।

ਸੋ, ਜੋ ਵੀ ਧਰਮ ਦਾ ਅਨੁਸਰਨ ਤੁਸੀਂ ਕਰਦੇ ਹੋ, ਤੁਹਾਨੂੰ ਯਾਦ ਰਖਣਾ ਜ਼ਰੂਰੀ ਹੈ ਇਸ ਦੇ ਪਿਛੇ ਉਥੇ ਪ੍ਰਮਾਤਮਾ ਹਨ। ਕਿਉਂਕਿ ਸਤਿਗੁਰੂ ਦੇ ਧਰਤੀ ਨੂੰ ਥਲੇ ਆਉਣ ਤੋਂ ਪਹਿਲਾਂ, ਕਿਸ ਨੇ ਉੇਸ ਸਤਿਗੁਰੂ ਦੀ ਹੋਂਦ ਦਿਤੀ ਹੈ? ਸੋ, ਕਦੇ ਵੀ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਨਾ ਭੁਲਣਾ - ਸਾਰੀਆਂ ਚੀਜ਼ਾਂ ਦਾ ਮੂਲ, ਅਤੇ ਤੁਹਾਡੀ ਹੋਂਦ ਦਾ ਵੀ। ਔ ਲੈਕ (ਵੀਐਤਨਾਮ) ਵਿਚ, ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ - ਆਮ ਲੋਕ, ਉਨਾਂ ਨੂੰ ਬੋਧੀ ਜਾਂ ਕੁਝ ਅਜਿਹਾ ਹੋਣ ਦੀ ਨਹੀਂ ਲੋੜ, ਜਾਂ ਬੁਧ ਦੀਆਂ ਸਿਖਿਆਵਾਂ ਬਾਰੇ ਬਹੁਤਾ ਜਾਨਣ ਦੀ ਨਹੀਂ ਲੋੜ - ਅਸੀਂ ਕਹਿੰਦੇ ਹਾਂ, "ਓਹ, ਪ੍ਰਮਾਤਮਾ ਅਤੇ ਬੁਧ, ਕ੍ਰਿਪਾ ਕਰਕੇ ਮੈਨੂੰ ਆਸ਼ੀਰਵਾਦ ਦੇਵੋ," ਜਾਂ, "ਪ੍ਰਮਾਤਮਾ ਅਤੇ ਬੁਧ ਜਾਣਦੇ ਹਨ ਮੈਂ ਕੀ ਕਰ ਰਿਹਾ ਹਾਂ।" ਉਹ ਪ੍ਰਮਾਤਮਾ ਦਾ ਵੀ ਜ਼ਿਕਰ ਕਰਦੇ ਹਨ। ਅਤੇ ਚੀਨੇ ਵੀ। ਮੈਂ ਹੋਰਨਾਂ ਦੇਸ਼ਾਂ ਬਾਰੇ ਬਹੁਤਾ ਨਹੀਂ ਜਾਣਦੀ ਕਿਉਂਕਿ ਮੈਂ ਉਨਾਂ ਦੀ ਬੋਲੀ ਨਹੀਂ ਬੋਲਦੀ, ਪਰ ਮੈਨੂੰ ਯਕੀਨ ਹੈ ਉਹ ਵੀ ਸਮਾਨ ਕਰਦੇ ਹੋਣਗੇ।

Photo Caption: ਛੋਟਾ ਜਾਂ ਵਡਾ ਅਸੀਂ ਇਕ ਦੂਜੇ ਦੀ ਮਦਦ ਕਰਦੇ ਅਤੇ ਵਧੇਰੇ ਸੋਹਣਾ ਬਣਾਉਂਦੇ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸ਼ਾਰਟਸ
2025-07-19
1 ਦੇਖੇ ਗਏ
ਧਿਆਨਯੋਗ ਖਬਰਾਂ
2025-07-19
153 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2025-07-19
35 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-19
123 ਦੇਖੇ ਗਏ
ਧਿਆਨਯੋਗ ਖਬਰਾਂ
2025-07-18
325 ਦੇਖੇ ਗਏ
5:17

Loving Winter Relief Aid in Bhutan

174 ਦੇਖੇ ਗਏ
ਧਿਆਨਯੋਗ ਖਬਰਾਂ
2025-07-18
174 ਦੇਖੇ ਗਏ
ਧਿਆਨਯੋਗ ਖਬਰਾਂ
2025-07-18
525 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-18
568 ਦੇਖੇ ਗਏ
2:19
ਧਿਆਨਯੋਗ ਖਬਰਾਂ
2025-07-17
650 ਦੇਖੇ ਗਏ
33:08
ਧਿਆਨਯੋਗ ਖਬਰਾਂ
2025-07-17
33 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ