ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਤਿਗੁਰੂ ਜੀ ਦੀ ਜੋਸ਼ੀਲੇ ਭੂਤਾਂ ਨਾਲ ਗੱਲਬਾਤ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜ 4 ਜੁਲਾਈ ਹੈ - ਜੋਸ਼ੀਲੇ ਭੂਤਾਂ ਅਤੇ ਜੋਸ਼ੀਲੇ ਭੂਤਾਂ ਦੇ ਰਾਜੇ ਨਾਲ ਇੱਕ ਗੱਲਬਾਤ। ਮੈਂ ਪੰਜਵੇਂ ਪੱਧਰ 'ਤੇ ਇੱਕ ਉੱਚ ਸੰਤ ਨਾਲ ਇਕ ਗੱਲਬਾਤ ਕਰ ਰਹੀ ਸੀ। ਅਤੇ ਜੋਸ਼ੀਲੇ ਭੂਤ ਆ ਗਏ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਉਸ ਸੰਤ ਨੂੰ ਨਕਲੀ ਬਣਾਉਣ ਦੀ ਕੋਸ਼ਿਸ਼ ਕਰਨ ਲਈ ਆਪਣੀਆਂ ਤਾਕਤਾਂ ਇਕੱਠੀਆਂ ਕਰ ਦਿੱਤੀਆਂ। ਫਿਰ ਮੈਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ, "ਜੇ ਤੁਸੀਂ ਇਸ ਸੰਤ ਦੇ ਪਵਿੱਤਰ ਨਾਮ ਨੂੰ ਝੂਠਾ ਠਹਿਰਾਇਆ, ਤਾਂ ਤੁਹਾਨੂੰ ਹਮੇਸ਼ਾ ਲਈ ਨਰਕ ਵਿੱਚ ਸਾੜਿਆ ਜਾਵੇਗਾ, ਬੇਅੰਤ ਦੁੱਖ ਝੱਲਣੇ ਪੈਣਗੇ, ਨਹੀਂ ਤਾਂ ਤੁਹਾਡਾ ਨਾਸ਼ ਹੋ ਜਾਵੇਗਾ। ਆਪਣੀ ਚੋਣ ਕਰੋ। ਆਪਣੇ ਆਪ ਦੀ ਪਛਾਣ ਦਸੋ। ਕੀ ਤੁਸੀਂ ਉਹ ਸੰਤ ਹੋ ਜਿਸ ਨਾਲ ਮੈਂ ਇੱਕ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ? ਜਾਂ ਤੁਸੀਂ ਕੌਣ ਹੋ? ਪੂਰੇ ਬ੍ਰਹਿਮੰਡ ਦੀ ਪਾਰਦਰਸ਼ਤਾ ਵਿੱਚ ਆਪਣੇ ਆਪ ਦੀ ਪਛਾਣ ਦਸੋ। ਤੁਸੀਂ ਕੌਣ ਹੋ?" ਤਾਂ, ਉਸ ਸਮੂਹ ਦੇ ਆਗੂ ਨੇ ਕਬੂਲ ਕੀਤਾ ਕਿ ਉਹ ਇੱਕ ਜੋਸ਼ੀਲਾ ਭੂਤ ਹੈ। ਇਹ ਇੱਕ "ਨਰ" ਹੈ।

ਤਾਂ ਮੈਂ ਉਸਨੂੰ ਕਿਹਾ, "ਘੱਟੋ ਘੱਟ ਤੁਸੀਂ ਲੋਕ ਇਮਾਨਦਾਰ ਤਾਂ ਹੋ। ਤਾਂ ਹੁਣ ਮੈਨੂੰ ਦੱਸੋ, ਇਹ ਕੀ ਹੈ ਜੋ ਤੁਸੀਂ ਚਾਹੁੰਦੇ ਹੋ? ਕਿਉਂਕਿ ਮੈਂ ਤੁਹਾਡੇ ਲਈ ਇੱਕ ਅਜਿਹਾ ਜੀਵਨ-ਖੇਤਰ ਬਣਾਇਆ ਜਿੱਥੇ ਤੁਸੀਂ ਆਪਣੇ ਰਾਜੇ ਅਤੇ ਆਪਣੇ ਲੋਕਾਂ ਨਾਲ ਹਮੇਸ਼ਾ ਲਈ ਖੁਸ਼ੀ, ਅਨੰਦ ਨਾਲ ਰਹਿ ਸਕਦੇ ਹੋ। ਤੁਸੀਂ ਫਿਰ ਉੱਥੇ ਕਿਉਂ ਨਹੀਂ ਗਏ? ਤੁਸੀਂ ਅਜੇ ਵੀ ਇਸ ਅਨਿਸ਼ਚਿਤ, ਪਰੇਸ਼ਾਨ-ਕਰਨ ਵਾਲੇ ਗ੍ਰਹਿ 'ਤੇ ਕਿਉਂ ਘੁੰਮ ਰਹੇ ਹੋ, ਇੱਕ ਅਜਿਹੀ ਦੁਨੀਆਂ ਦੀ ਇਸ ਖਤਰਨਾਕ ਜੀਵਨ ਸ਼ੈਲੀ ਵਿੱਚ ਜੋ - ਮੈਨੂੰ ਨਹੀਂ ਪਤਾ ਕਿ ਤੁਸੀਂ ਇਸ ਦੁਨੀਆਂ ਨੂੰ ਕੀ ਕਹਿੰਦੇ ਹੋ - ਇੰਨੀ ਹਫੜਾ-ਦਫੜੀ ਵਾਲੀ, ਇੰਨੀ ਪਰੇਸ਼ਾਨ-ਕਰਨ ਵਾਲੀ, ਇੰਨੀ ਅਸੰਤੁਸ਼ਟ ਕਿਸਮ ਦੀ ਮਾਨਸਿਕਤਾ ਅਤੇ ਹਰ ਸਮੇਂ ਲੜਾਈ-ਭਿੜਾਈ ਵਾਲੀ ਰਹੰਦੀ ਹੈ।" ਤਾਂ ਜੋਸ਼ੀਲੇ ਨੇਤਾ ਨੇ ਮੈਨੂੰ ਦੱਸਿਆ ਕਿ ਉਹ ਉੱਥੇ ਨਹੀਂ ਰਹਿਣਾ ਚਾਹੁੰਦੇ। ਉਹ ਇੱਥੇ ਧਰਤੀ 'ਤੇ ਰਹਿਣਾ ਚਾਹੁੰਦੇ ਹਨ।

ਮੈਂ ਕਿਹਾ, "ਪਰ ਤੁਸੀਂ ਧਰਤੀ 'ਤੇ ਕੀ ਕਰਨਾ ਚਾਹੁੰਦੇ ਹੋ?" ਉਸਨੇ ਕਿਹਾ ਕਿ ਉਹ ਖੁਦ ਆਤਮਾਵਾਂ ਦੀ ਅਗਵਾਈ ਕਰਨਾ ਚਾਹੁੰਦਾ ਹੈ। ਮੈਂ ਕਿਹਾ, "ਤੁਸੀਂ ਉਨ੍ਹਾਂ ਨੂੰ ਕਾਹਦੇ ਲਈ ਅਗਵਾਈ ਕਰਨਾ ਚਾਹੁੰਦੇ ਹੋ? ਤੁਸੀਂ ਉਹਨਾਂ ਨੂੰ ਕਿੱਥੇ ਲਿਜਾਣਾ ਚਾਹੁੰਦੇ ਹੋ? ਜਿਸ ਤਰੀਕੇ ਨਾਲ ਤੁਸੀਂ ਉਨ੍ਹਾਂ ਦੀ ਅਗਵਾਈ ਕਰਦੇ ਹੋ, ਤੁਸੀਂ ਉਨ੍ਹਾਂ ਨੂੰ ਇੱਕ ਦੂਜੇ ਨੂੰ ਮਾਰਨ ਲਈ ਮਜਬੂਰ ਕਰਦੇ ਹੋ। ਤੁਸੀਂ ਉਨ੍ਹਾਂ ਨੂੰ ਗਲਤ ਢੰਗ ਨਾਲ ਸਿਖਾਉਂਦੇ ਹੋ ਤਾਂ ਜੋ ਉਹ ਆਪਣੇ ਬੱਚਿਆਂ ਨੂੰ, ਆਪਣੇ ਨਿਆਣਿਆਂ ਨੂੰ, ਮਾਸੂਮ ਬੱਚਿਆਂ ਨੂੰ ਵੀ ਮਾਰ ਦੇਣ। ਅਤੇ ਉਹ ਇੱਕ ਦੂਜੇ ਨੂੰ ਲੁੱਟਦੇ ਹਨ। ਉਹ ਇੱਕ ਦੂਜੇ ਨਾਲ ਜੰਗ ਕਰਦੇ ਹਨ। ਅਤੇ ਚੋਰੀ ਕਰਨ ਦੀ ਸਾਜ਼ਿਸ਼, ਇਥੋਂ ਤਕ ਬਜ਼ੁਰਗਾਂ ਤੋਂ ਵੀ ਮਿਹਨਤ-ਨਾਲ ਕਮਾਏ ਪੈਸੇ ਲੁੱਟਣ ਦੀ, ਅਤੇ ਬੱਚਿਆਂ ਤੋਂ ਗਲਤ ਕੰਮ ਕਰਵਾਉਣ, ਗਲਤ ਤਰੀਕੇ ਨਾਲ ਸੋਚਣ, ਅਤੇ ਇੱਥੋਂ ਤੱਕ ਕਿ ਆਪਣੇ ਆਪ ਦੀ ਖੁਦਕੁਸ਼ੀ ਕਰਨ ਦੀ। ਕਿਉਂਕਿ ਉਨ੍ਹਾਂ ਕੋਲ ਸੁਰੱਖਿਆ ਨਹੀਂ ਹੈ, ਜਿਸ ਤਰੀਕੇ ਨਾਲ ਤੁਸੀਂ ਉਨ੍ਹਾਂ ਦੀ ਅਗਵਾਈ ਕਰਦੇ ਹੋ। ਉਹਨਾਂ ਨੂੰ ਇੱਕ ਗਲਤ ਜੀਵਨ ਢੰਗ ਵੱਲ ਲੁਭਾਇਆ ਗਿਆ ਹੈ, ਅਤੇ ਇਸ ਸਭ ਕਾਰਨ ਇਥੋਂ ਤਕ ਉਹ ਖੁਦਕੁਸ਼ੀ ਵੀ ਕਰ ਲੈਂਦੇ ਹਨ। ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਇੱਥੇ ਲੋਕਾਂ ਦੀ ਅਗਵਾਈ ਕਰ ਰਹੇ ਹੋ, ਜਿਸ ਤਰੀਕੇ ਨਾਲ ਤੁਸੀਂ ਇਸ ਗ੍ਰਹਿ 'ਤੇ ਆਤਮਾਵਾਂ ਦੀ ਅਗਵਾਈ ਕਰ ਰਹੇ ਹੋ, ਉਹ ਚੰਗਾ ਹੈ? ਤੁਹਾਨੂੰ ਲੱਗਦਾ ਹੈ ਕਿ ਇਹ ਚੰਗਾ ਹੈ?” ਤਾਂ ਉਨ੍ਹਾਂ ਨੇ ਕਿਹਾ, "ਨਹੀਂ।"

"ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਸੱਚਮੁੱਚ ਇਸਨੂੰ ਸਮਝਦੇ ਹੋ ਅਤੇ ਸੱਚਮੁੱਚ ਇਸਨੂੰ ਮਹਿਸੂਸ ਕਰਦੇ ਹੋ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਆਤਮਾਵਾਂ ਦੀ ਅਗਵਾਈ ਕਰ ਰਹੇ ਹੋ, ਜੇਕਰ ਉਹ ਸਾਰੇ ਗਲਤ ਕੰਮ ਕਰਦੇ ਹਨ ਅਤੇ ਇੱਕ ਦੂਜੇ ਨੂੰ ਮਾਰਦੇ ਹਨ, ਅਤੇ ਜਾਨਵਰ-ਲੋਕਾਂ ਨੂੰ ਵੀ ਮਾਰਦੇ ਹਨ, ਅਤੇ ਇੱਕ ਦੂਜੇ ਨੂੰ ਲੁੱਟਦੇ ਹਨ, ਇੱਕ ਦੂਜੇ ਨੂੰ ਪਰੇਸ਼ਾਨ ਕਰਦੇ ਹਨ, ਹਰ ਤਰ੍ਹਾਂ ਦੀਆਂ ਹਨੇਰੀਆਂ ਚੀਜ਼ਾਂ, ਬੁਰੀਆਂ ਚੀਜ਼ਾਂ ਜੋ ਆਪਣੇ ਆਪ ਅਤੇ ਦੂਜਿਆਂ ਨਾਲ ਵਾਪਰਦੀਆਂ ਹਨ, ਤਾਂ ਆਤਮਾ ਹਨੇਰੇ ਵਿੱਚ ਲਗਾਤਾਰ ਗਲਤ ਤਰੀਕੇ ਨਾਲ ਰਹੇਗੀ, ਅਤੇ ਫਿਰ ਉਹਨਾਂ ਨੂੰ ਨਰਕ ਵਿੱਚ ਹਮੇਸ਼ਾ ਲਈ ਸਜ਼ਾ ਭੁਗਤਣੀ ਪਵੇਗੀ। ਇਹ ਉਹ ਥਾਂ ਹੈ ਜਿੱਥੇ ਤੁਸੀਂ ਉਨ੍ਹਾਂ ਨੂੰ ਲਿਜਾ ਰਹੇ ਹੋ। ਅਤੇ ਹੋ ਸਕਦਾ ਹੈ ਕਿ ਕੁਝ ਰੂਹਾਂ ਤੁਹਾਡੇ ਰਿਸ਼ਤੇਦਾਰ ਅਤੇ ਦੋਸਤ ਹੋਣ। ਇਸ ਲਈ ਜਲਦੀ ਜਾਂ ਬਾਅਦ ਵਿੱਚ, ਤੁਹਾਡੇ ਕੋਲ ਅਗਵਾਈ ਕਰਨ ਲਈ ਹੋਰ ਕੋਈ ਆਤਮਾਵਾਂ ਨਹੀਂ ਬਚਣਗੀਆਂ। ਤਾਂ ਹੁਣ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਮੈਨੂੰ ਦੱਸੋ।" ਤਾਂ ਉਨ੍ਹਾਂ ਨੇ ਕਿਹਾ - ਇਹ ਉਨ੍ਹਾਂ ਦੇ ਸ਼ਬਦ ਹਨ, ਮੇਰੇ ਨਹੀਂ, "ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਰਾਜਾ..."

ਓਹ, ਉਸ ਤੋਂ ਪਹਿਲਾਂ, ਮੈਂ ਇਹ ਵੀ ਕਿਹਾ ਸੀ, "ਠੀਕ ਹੈ। ਹੁਣ ਤੁਸੀਂ ਜਾਣਦੇ ਹੋ ਕਿ ਇਹ ਗਲਤ ਹੈ। ਹੁਣ ਤੁਸੀਂ ਕੀ ਕਰਨਾ ਚਾਹੋਗੇ?" ਤਾਂ ਉਨ੍ਹਾਂ ਨੇ ਮੈਨੂੰ ਕਿਹਾ, "ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਰਾਜਾ, ਕਿਰਪਾ ਕਰਕੇ ਸਾਨੂੰ ਮਾਫ਼ ਕਰ ਦਿਓ। ਕਿਰਪਾ ਕਰਕੇ ਸਾਨੂੰ ਮਾਫ਼ ਕਰ ਦਿਓ।" ਮੈਂ ਕਿਹਾ, "ਹਾਂ, ਪਰ ਮੈਨੂੰ ਸਾਡੇ ਸਰਬਸ਼ਕਤੀਮਾਨ ਪ੍ਰਮਾਤਮਾ ਤੋਂ ਮੈਨੂੰ ਇਜਾਜ਼ਤ ਲੈਣ ਦਿਓ ਕਿ ਕੀ ਮੈਨੂੰ ਤੁਹਾਡੇ ਲਈ ਕੁਝ ਕਰਨ ਦੀ ਇਜਾਜ਼ਤ ਹੈ। ਮੈਂ ਸਾਰੇ ਸੰਤਾਂ, ਰਿਸ਼ੀਆਂ ਅਤੇ ਸੰਤਾਂ ਨੂੰ ਪੁੱਛਾਂਗੀ ਜਿਨ੍ਹਾਂ ਦੇ ਨਾਮ ਅਤੇ ਮਹਿਮਾ ਦਾ ਤੁਸੀਂ ਝੂਠਾ ਪ੍ਰਚਾਰ ਕੀਤਾ ਹੈ, ਕੀ ਕੁਝ ਕੀਤਾ ਜਾ ਸਕਦਾ ਹੈ ਜਾਂ ਨਹੀਂ।" ਮੈਂ ਉਨ੍ਹਾਂ ਨੂੰ ਉਸ ਸੰਤ ਅੱਗੇ ਝੁਕਣ ਅਤੇ ਮਾਫ਼ੀ ਮੰਗਣ ਲਈ ਕਿਹਾ। ਮੈਂ ਉਨ੍ਹਾਂ ਨੂੰ ਮੱਥਾ ਟੇਕਣ, ਪ੍ਰਮਾਤਮਾ ਦੀ ਪੂਜਾ ਕਰਨ ਅਤੇ ਮਾਫ਼ੀ ਮੰਗਣ ਲਈ ਕਿਹਾ। ਅਤੇ ਫਿਰ ਮੈਂ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਬੇਨਤੀ ਕੀਤੀ ਕਿ ਕੀ ਮੈਂ ਉਹਨਾਂ ਨੂੰ ਉਸ ਪੱਧਰ 'ਤੇ ਲਿਆਉਣ ਵਿੱਚ ਮਦਦ ਕਰ ਸਕਦੀ ਹਾਂ ਜੋ ਮੈਂ ਸਰਬਸ਼ਕਤੀਮਾਨ ਦੀ ਭਰਪੂਰ ਕਿਰਪਾ ਨਾਲ ਉਹਨਾਂ ਲਈ ਬਣਾਇਆ ਹੈ। ਇਸ ਲਈ ਪ੍ਰਮਾਤਮਾ ਇਸਦੀ ਇਜਾਜ਼ਤ ਦਿੰਦਾ ਹੈ, ਅਤੇ ਸੰਤ ਉਨ੍ਹਾਂ ਨੂੰ ਵੀ ਮਾਫ਼ ਕਰ ਦਿੰਦਾ ਹੈ।

ਇਸ ਲਈ ਮੈਂ ਉਨ੍ਹਾਂ ਨੂੰ ਕਿਹਾ, "ਇੱਕ ਸ਼ਰਤ, ਮੇਰੇ ਪਿਆਰੇ ਜੋਸ਼ੀਲੇ ਭੂਤੋ। ਤੁਹਾਡਾ ਰਾਜਾ ਆਪਣੀ ਸਾਰੀ ਪਰਜਾ ਦੀ ਸਾਰੀ ਤਾਕਤ ਅਤੇ ਸ਼ਕਤੀ ਨੂੰ ਇਕੱਠੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਜੋ ਤੁਹਾਨੂੰ ਉਸ ਪੱਧਰ 'ਤੇ ਪਹੁੰਚਾਇਆ ਜਾ ਸਕੇ ਜੋ ਮੈਂ ਤੁਹਾਡੇ ਲਈ ਬਣਾਇਆ ਹੈ। ਫਿਰ ਤੁਸੀਂ ਉੱਥੇ ਖੁਸ਼ੀ ਨਾਲ, ਖੁਸ਼ੀ ਨਾਲ ਇਕੱਠੇ ਹੋ ਸਕਦੇ ਹੋ - ਚਿੰਤਾ ਕਰਨ ਦੀ ਕੋਈ ਗੱਲ ਨਹੀਂ, ਸਭ ਕੁਝ ਮੁਫ਼ਤ। ਮੁਕਤੀ, ਆਜ਼ਾਦੀ ਸਭ ਤੋਂ ਵਧੀਆ ਤੋਹਫ਼ਾ ਹੈ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ, ਖਾਸ ਕਰਕੇ ਸਾਰੀਆਂ ਰੂਹਾਂ ਨੂੰ ਨਰਕ ਵਿੱਚ ਸੁੱਟਣ ਦੇ ਗਲਤ ਤਰੀਕੇ ਨਾਲੋਂ ਬਿਹਤਰ। ਮੈਂ ਤੁਹਾਨੂੰ ਮਾਫ਼ ਕਰਦੀ ਹਾਂ, ਪਰ ਇੱਕ ਸ਼ਰਤ ਨਾਲ ਕਿ ਤੁਹਾਨੂੰ ਦੂਜੇ ਜੋਸ਼ੀਲੇ ਭੂਤਾਂ ਨੂੰ ਆਪਣੇ ਬੁਰੇ ਤਰੀਕੇ ਛੱਡਣ ਲਈ ਮਨਾਉਣ ਦੀ ਕੋਸ਼ਿਸ਼ ਕਰਨੀ ਪਵੇਗੀ, ਮਨੁੱਖਾਂ ਨੂੰ ਸ਼ਾਂਤੀ ਵਿੱਚ ਛੱਡ ਦੇਣਾ ਚਾਹੀਦਾ ਹੈ, ਸਾਰੇ ਜੀਵਾਂ ਨੂੰ ਵੀ ਸ਼ਾਂਤੀ ਵਿੱਚ ਛੱਡ ਦੇਣਾ ਚਾਹੀਦਾ ਹੈ, ਫਿਰ ਤੁਸੀਂ ਜਾਣ ਲਈ ਆਜ਼ਾਦ ਹੋ ਸਕਦੇ ਹੋ। ਨਹੀਂ ਤਾਂ, ਤੁਹਾਡੇ ਕੀਤੇ ਸਾਰੇ ਮਾੜੇ ਕਰਮਾਂ ਦੇ ਨਾਲ, ਕੋਈ ਵੀ ਤੁਹਾਨੂੰ ਮਾਫ਼ ਨਹੀਂ ਕਰ ਸਕਦਾ ਸੀ, ਪਰ ਪ੍ਰਮਾਤਮਾ ਦਾ ਧੰਨਵਾਦ, ਸਾਡੇ ਉਦਾਰ, ਦਿਆਲੂ, ਸਦਾ ਦਿਆਲੂ, ਤੁਹਾਨੂੰ ਮਾਫ਼ ਕਰਦੇ ਹਨ ਅਤੇ ਤੁਹਾਨੂੰ ਇੱਕ ਮੌਕਾ ਦਿੰਦੇ ਹਨ, ਆਖਰੀ ਮੌਕਾ। ਕੀ ਤੁਹਾਨੂੰ ਇਹ ਸ਼ਰਤ ਮਨਜ਼ੂਰ ਹੈ?" ਉਨਾਂ ਵਿਚੋਂ ਸਾਰਿਆਂ ਨੇ ਇੱਕ ਆਵਾਜ਼ ਵਿੱਚ ਕਿਹਾ: "ਹਾਂ। ਹਾਂਜੀ, ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦਾ ਰਾਜਾ। ਸਾਨੂੰ ਇਹ ਸ਼ਰਤ ਮਨਜ਼ੂਰ ਹੈ।"

"ਬਹੁਤ ਵਧੀਆ, ਫਿਰ ਆਪਣਾ ਕੰਮ ਕਰੋ ਅਤੇ ਮੈਨੂੰ ਸ਼ਾਂਤੀ ਵਿਚ ਛੱਡ ਦਿਓ। ਅਤੇ, ਵੈਸੇ, ਤੁਸੀਂ ਆਪਣਾ ਭੇਸ ਬਦਲ ਕੇ ਮੇਰੇ ਕਾਰੋਬਾਰ ਵਿੱਚ, ਮੇਰੇ ਮਿਸ਼ਨ ਵਿੱਚ ਕਿਵੇਂ ਦਖਲ ਦੇ ਸਕਦੇ ਸੀ?" "ਮਹਾਰਾਜ, ਇਹ ਸੰਸਾਰਿਕ ਕਰਮ ਹੈ ਜੋ ਸਾਨੂੰ ਇਹ ਕਰਨ ਦੀ ਸ਼ਕਤੀ ਦਿੰਦਾ ਹੈ।" "ਤਾਂ ਫਿਰ, ਇਹ ਸਭ ਗਲਤ ਹੈ। ਤੁਸੀਂ ਇਹ ਜਾਣਦੇ ਹੋ। ਇਹ ਸਭ ਗਲਤ ਹੈ। ਤੁਹਾਡੇ ਲਈ ਜਿਨ੍ਹਾਂ ਕੋਲ ਅਜੇ ਵੀ ਰੂਹਾਂ ਹਨ, ਮੈਂ ਤੁਹਾਨੂੰ ਮਾਫ਼ ਕਰਦੀ ਹਾਂ। ਦੁਬਾਰਾ ਕਦੇ ਨਾ ਡਿੱਗਣਾ। ਮੈਨੂੰ ਪਤਾ ਹੈ ਕਿ ਇਹ ਸਭ ਤੁਹਾਡਾ ਕਸੂਰ ਨਹੀਂ ਹੈ, ਇਸ ਲਈ ਮੈਂ ਤੁਹਾਨੂੰ ਮਾਫ਼ ਕਰ ਦਿਆਂਗੀ। ਜੇਕਰ ਤੁਸੀਂ ਸਾਰੇ ਸਰਵਸ਼ਕਤੀਮਾਨ ਪ੍ਰਮਾਤਮਾ ਦੁਆਰਾ ਦੱਸੇ ਗਏ ਧਰਮੀ ਜੀਵਨ ਢੰਗ ਨੂੰ ਸੁਣੋਗੇ, ਤਾਂ ਦੁਨੀਆਂ ਵਿੱਚ ਸ਼ਾਂਤੀ ਹੋਵੇਗੀ। ਇਨਸਾਨ ਤੁਹਾਡੀ ਬੁਰੀ ਸ਼ਕਤੀ ਅਤੇ ਸਲਾਹ ਤੋਂ ਪ੍ਰਭਾਵਿਤ ਨਹੀਂ ਹੋਣਗੇ। ਅਤੇ ਫਿਰ, ਮੈਂ ਤੁਹਾਡੇ, ਤੁਹਾਡੇ ਰਿਸ਼ਤੇਦਾਰਾਂ, ਤੁਹਾਡੇ ਦੋਸਤਾਂ, ਜੋਸ਼ੀਲੇ ਭੂਤਾਂ ਨੂੰ ਵੀ ਮਾਫ਼ ਕਰ ਦਿਆਂਗੀ, ਜਿਨ੍ਹਾਂ ਨੂੰ ਨਰਕ ਵਿੱਚ ਘਸੀਟਿਆ ਗਿਆ ਹੈ ਅਤੇ ਉੱਥੇ ਸਜ਼ਾ ਦਿੱਤੀ ਗਈ ਹੈ।

ਮੈਂ ਇਹ ਵਾਅਦਾ ਕਰਦੀ ਹਾਂ। ਪਰ ਤੁਹਾਨੂੰ ਪਹਿਲਾਂ ਆਪਣਾ ਕੰਮ ਕਰਨਾ ਪਵੇਗਾ, ਆਪਣੇ ਪਾਪੀ ਕੰਮਾਂ ਨੂੰ ਸਾਫ਼ ਕਰਨਾ ਪਵੇਗਾ ਅਤੇ ਦੂਜਿਆਂ ਨੂੰ ਸਦਾ ਭਰਪੂਰ ਪੂਰਤੀ, ਧਾਰਮਿਕਤਾ ਅਤੇ ਗਿਆਨ ਦੇ ਇਕ ਜੀਵਨ ਲਈ ਧਰਮੀ ਰਸਤੇ 'ਤੇ ਵਾਪਸ ਆਉਣ ਲਈ ਕਹਿਣਾ ਪਵੇਗਾ। ਆਮ ਤੌਰ 'ਤੇ, ਜਿਸ ਤਰ੍ਹਾਂ ਦੇ ਕੰਮ ਤੁਸੀਂ ਕਰ ਰਹੇ ਹੋ, ਕਰਦੇ ਆ ਰਹੇ ਹੋ, ਅਤੇ ਕਰੋਗੇ ਜੇਕਰ ਤੁਸੀਂ ਪਛਤਾਵਾ ਨਹੀਂ ਕਰਦੇ ਅਤੇ ਯੂ-ਟਰਨ ਨਹੀਂ ਲੈਂਦੇ, ਤਾਂ ਤੁਹਾਨੂੰ ਹਮੇਸ਼ਾ ਲਈ ਨਰਕ ਦੀ ਅੱਗ ਦੀ ਸਜ਼ਾ ਦਿੱਤੀ ਜਾਵੇਗੀ, ਜਾਂ ਹਮੇਸ਼ਾ ਲਈ ਤਬਾਹ ਕਰ ਦਿੱਤਾ ਜਾਵੇਗਾ, ਜਿਸ ਨਾਲ ਤੁਸੀਂ ਹੁਣ ਕਦੇ ਵੀ ਮੌਜੂਦ ਨਹੀਂ ਰਹੋਗੇ। ਪਰ ਇਨਸਾਨਾਂ ਕਰਕੇ, ਮੈਂ ਤੁਹਾਨੂੰ ਮਾਫ਼ ਕਰ ਦਿੰਦੀ ਹਾਂ। ਕਿਉਂ? ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਇਸ ਧਰਤੀ 'ਤੇ ਘੁੰਮਦੇ ਰਹੋ ਅਤੇ ਇਸ ਦੁਨੀਆਂ ਨੂੰ ਗੰਦਾ ਕਰੋ, ਅਤੇ ਆਪਣੇ ਮਾੜੇ ਪ੍ਰਭਾਵ ਕਾਰਨ ਮਨੁੱਖਾਂ ਅਤੇ ਇੱਥੋਂ ਤੱਕ ਕਿ ਜਾਨਵਰ-ਲੋਕਾਂ ਨੂੰ ਵੀ ਦੁੱਖ ਪਹੁੰਚਾਓ। ਇਸ ਲਈ ਤੁਹਾਨੂੰ ਮਨੁੱਖਾਂ ਦਾ ਵੀ ਧੰਨਵਾਦ ਕਰਨਾ ਪਵੇਗਾ ਅਤੇ ਉਨ੍ਹਾਂ ਸਾਰਿਆਂ ਤੋਂ ਮਾਫ਼ੀ ਵੀ ਮੰਗਣੀ ਪਵੇਗੀ। ਮੈਨੂੰ ਉਮੀਦ ਹੈ ਕਿ ਉਹ ਸਾਰੇ ਤੁਹਾਨੂੰ ਮਾਫ਼ ਕਰ ਦੇਣਗੇ ਕਿਉਂਕਿ ਫਿਰ ਇਹ ਮੇਰੇ ਲਈ ਤੁਹਾਨੂੰ ਉਸ ਰਾਜ ਵਿੱਚ ਲਿਆਉਣਾ ਸੌਖਾ ਹੋ ਜਾਵੇਗਾ ਜੋ ਮੈਂ ਤੁਹਾਡੇ ਲਈ ਬਣਾਇਆ ਹੈ।

ਜੇ ਤੁਸੀਂ ਆਪਣੇ ਰਾਜੇ ਨਾਲ ਇਕੱਠੇ ਗਏ ਹੁੰਦੇ ਜਦੋਂ ਮੈਂ ਤੁਹਾਨੂੰ ਪਹਿਲਾਂ ਇਹ ਮੌਕਾ ਦੇ ਰਹੀ ਸੀ, ਕੁਝ ਸਾਲ ਪਹਿਲਾਂ, ਇਹ ਬਹੁਤ ਸੌਖਾ ਹੁੰਦਾ, ਇੰਨਾ ਸੌਖਾ ਕਿਉਂਕਿ ਮੈਂ ਤੁਹਾਨੂੰ ਤਿੰਨਾਂ ਲੋਕਾਂ ਵਿੱਚੋਂ ਸੁਤੰਤਰ ਰੂਪ ਵਿੱਚ ਲਿਆਉਣ ਲਈ ਇੱਕ ਵਾਹਨ ਵੀ ਬਣਾਇਆ ਸੀ, ਜੋ ਤੁਹਾਨੂੰ ਨਹੀਂ ਤਾਂ ਰੋਕ ਦੇਵੇਗਾ, ਜਿਸ ਤੋਂ ਤੁਸੀਂ ਕਦੇ ਬਾਹਰ ਨਿਕਲਣ ਦੀ ਕਲਪਨਾ ਵੀ ਨਹੀਂ ਕਰ ਸਕਦੇ ਸੀ। ਪਰ ਮਨੁੱਖਾਂ, ਅਤੇ ਜਾਨਵਰ-ਲੋਕਾਂ ਅਤੇ ਸਾਰੇ ਮਾਸੂਮ ਜੀਵਾਂ ਦੀ ਖ਼ਾਤਰ, ਮੈਂ ਇਹ ਸਭ ਕੁਝ ਕੀਤਾ ਹੈ। ਪਰ ਫਿਰ ਵੀ, ਤੁਸੀਂ ਜਾਣ ਤੋਂ ਇਨਕਾਰ ਕਰ ਦਿਤਾ ਸੀ। ਇਸ ਤਰ੍ਹਾਂ, ਹੁਣ ਹਾਲਾਤਾਂ ਹੋਰ ਵੀ ਮੁਸ਼ਕਲ ਹਨ, ਇਥੋਂ ਤਕ ਮੇਰੇ ਲਈ ਵੀ ਤੁਹਾਡੇ ਲਈ ਹਾਲਾਤਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨਾ, ਤੁਹਾਡੇ ਲਈ ਉੱਪਰ ਵੱਲ ਜਾਣ ਲਈ ਇੱਕ ਕਿਸਮ ਦੀ ਸਹੂਲਤ। ਇਸ ਲਈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਸਭ ਕੁਝ ਸਮਝੋਗੇ ਅਤੇ ਆਪਣੀ ਦੂਜੀ ਵਾਰ-ਆਉਣ ਵਾਲੀ ਸ਼ਾਨਦਾਰ ਕਿਸਮਤ ਦੀ ਕਦਰ ਕਰੋਗੇ। ਇਸ ਨਾਲ ਮੈਨੂੰ ਬਹੁਤ ਜ਼ਿਆਦਾ ਊਰਜਾ ਵੀ ਖਰਚ ਹੁੰਦੀ ਹੈ; ਮੇਰੀ ਆਪਣੀ ਯੋਗਤਾ, ਇਹ ਸਭ ਤੁਹਾਡੇ ਲਈ ਬਣਾਉਣ ਲਈਂ।

Photo Caption: "ਪ੍ਰਮਾਤਮਾ ਦੀ ਸਭ ਤੋਂ ਮਹਾਨ ਉਪਾਸਨਾ ਦਾ ਐਲਾਨ ਕਰਨ ਲਈ ਇੱਕ ਨਿਮਰ ਝੰਡਾ!"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/2)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-13
2232 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-14
2050 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-07-17
898 ਦੇਖੇ ਗਏ
ਧਿਆਨਯੋਗ ਖਬਰਾਂ
2026-07-17
667 ਦੇਖੇ ਗਏ
25:46
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-07-17
428 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-17
656 ਦੇਖੇ ਗਏ
ਧਿਆਨਯੋਗ ਖਬਰਾਂ
2026-07-16
4125 ਦੇਖੇ ਗਏ
ਧਿਆਨਯੋਗ ਖਬਰਾਂ
2026-07-16
988 ਦੇਖੇ ਗਏ
30:48
ਧਿਆਨਯੋਗ ਖਬਰਾਂ
2026-07-16
15 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-07-16
19 ਦੇਖੇ ਗਏ
28:50
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-07-16
457 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-16
936 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ