ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ ਤੁਹਾਨੂੰ (ਜੋਸ਼ੀਲੇ ਭੂਤੋ) ਮੇਰੇ ਲਈ ਕੁਝ ਹੋਰ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ ਜੋ ਤੁਸੀਂ ਮੇਰੀਆਂ ਟੀਮਾਂ, ਮੇਰੇ ਵਰਕਰਾਂ, ਅਤੇ ਮੇਰੇ ਕੁੱਤੇ-, ਮੇਰੇ ਪੰਛੀ-ਲੋਕਾਂ ਨਾਲ ਕੀਤੇ - ਤੁਸੀਂ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਸੀ ਅਤੇ ਇਹ ਸਭ ਕੁਝ। ਤੁਸੀਂ ਉਹਨਾਂ ਨਾਲ ਛਲ ਖੇਡਿਆ, ਉਹਨਾਂ ਨੂੰ ਇੱਕ ਤਰ੍ਹਾਂ ਦੇ ਵਿੱਚ ਬਦਲ ਦਿੱਤਾ ਜੋ ਉਹ ਖੁਦ ਨਹੀਂ ਸਨ - ਜਾਂ ਤੁਸੀਂ ਉਹਨਾਂ ਨੂੰ ਬਿਮਾਰ ਕਰ ਦਿੱਤਾ, ਉਹਨਾਂ ਨੂੰ ਬਿਮਾਰ ਕਰ ਦਿੱਤਾ ਅਤੇ ਇਹ ਸਭ। ਇਹ ਸਭ ਤੁਸੀਂ ਕੀਤਾ ਸੀ - ਮੇਰਾ ਮਤਲਬ ਹੈ ਤੁਸੀਂ ਅਤੇ ਤੁਹਾਡੇ ਲੋਕ। ਹਾਂ ਜਾਂ ਨਾ? ਇੱਕ ਸ਼ਬਦ।" ਉਨ੍ਹਾਂ ਨੇ ਆਪਣੇ ਸਿਰ ਝੁਕਾਏ, ਫਰਸ਼ 'ਤੇ ਗੋਡੇ ਟੇਕ ਦਿੱਤੇ ਅਤੇ ਕਿਹਾ, "ਹਾਂ। ਸਾਨੂੰ ਮਾਫ਼ ਕਰ ਦਿਓ। ਅਸੀਂ ਇਹ ਦੁਬਾਰਾ ਨਹੀਂ ਕਰਾਂਗੇ।" "ਠੀਕ ਹੈ, ਮੈਂ ਤੁਹਾਡੇ 'ਤੇ ਵਿਸ਼ਵਾਸ ਕਰਦੀ ਹਾਂ ਕਿਉਂਕਿ ਇਹੀ ਤੁਹਾਡਾ ਇੱਕੋ ਇੱਕ ਮੌਕਾ ਹੈ। ਠੀਕ ਹੈ? ਇਸ ਤੋਂ ਬਾਅਦ, ਜੇਕਰ ਤੁਸੀਂ ਕੋਈ ਵੀ ਬੁਰਾ ਕੰਮ ਕਰਦੇ ਰਹੋਗੇ, ਸਿਰਫ਼ ਇੱਕ ਨਾਨੋ ਮਿਲੀਮੀਟਰ ਬੁਰਾਈ ਵੀ, ਤਾਂ ਤੁਸੀਂ ਆਪਣਾ ਮੌਕਾ ਪੂਰੀ ਤਰ੍ਹਾਂ ਗੁਆ ਦੇਵੋਗੇ ਅਤੇ ਤੁਹਾਡਾ ਨਾਸ਼ ਹੋ ਜਾਵੇਗਾ। ਕੀ ਇਹ ਸਮਝੇ?" ਉਨ੍ਹਾਂ ਸਾਰਿਆਂ ਨੇ ਝੁਕ ਕੇ ਕਿਹਾ, "ਹਾਂ।" "ਠੀਕ ਹੈ, ਹੁਣ ਤੁਸੀਂ ਸਾਰੇ ਖਿੰਡ ਜਾਓ। ਆਪਣੀ ਪੂਰੀ ਕੋਸ਼ਿਸ਼ ਕਰੋ। ਹਮੇਸ਼ਾ ਪ੍ਰਮਾਤਮਾ ਅੱਗੇ, ਸਾਰੇ ਸੰਤਾਂ ਅੱਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਮਾਫ਼ ਕਰਨ, ਤੁਹਾਨੂੰ ਮਾਫ਼ ਕਰਨ, ਤੁਹਾਨੂੰ ਮਾਫ਼ ਕਰਨ, ਅਤੇ ਤੁਹਾਡੇ ਗੁਣਾਂ, ਤੁਹਾਡੀ ਹਿੰਮਤ, ਤੁਹਾਡੇ ਚੰਗੇ ਸੁਭਾਅ ਨੂੰ ਮੁੜ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨ। ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਮੈਂ ਤੁਹਾਨੂੰ ਚੰਗੇ ਕੰਮ ਕਰਨ, ਤੁਹਾਡੀਆਂ ਆਤਮਾਵਾਂ ਨੂੰ ਮੁਕਤ ਕਰਨ, ਤੁਹਾਡੀ ਯੋਗਤਾ, ਤੁਹਾਡੀ ਯੋਗਤਾ ਨੂੰ ਮੁੜ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਲਈ ਆਪਣੀ ਸ਼ਕਤੀ ਨਾਲ ਵੀ ਤੁਹਾਡਾ ਸਮਰਥਨ ਕਰਾਂਗੀ। ਪ੍ਰਮਾਤਮਾ ਭਲਾ ਕਰੇ।" ਮੈਂ ਇਹ ਰਿਕਾਰਡ ਕਰਨਾ ਵੀ ਭੁੱਲ ਗਈ: ਮੈਂ ਉਨ੍ਹਾਂ ਨੂੰ ਕਿਹਾ, "ਇਹ ਇਨਸਾਨਾਂ ਕਰਕੇ ਹੀ ਹੈ ਕਿ ਮੈਂ ਤੁਹਾਨੂੰ ਇੰਨੀ ਆਸਾਨੀ ਨਾਲ ਮਾਫ਼ ਕਰ ਦਿੰਦੀ ਹਾਂ। ਇਹ ਨਾ ਸੋਚੋ ਕਿ ਤੁਹਾਡੇ ਵਿੱਚ ਇਥੋਂ ਤਕ ਇੰਨੀ ਯੋਗਤਾ ਵੀ ਹੈ ਕਿ ਤੁਸੀਂ 'ਮਾਫ਼ੀ' ਸ਼ਬਦ ਨੂੰ ਯਾਦ ਰੱਖ ਸਕੋਂ, ਮਾਫ਼ ਕੀਤੇ ਜਾਣ ਬਾਰੇ ਗੱਲ ਕਰਨੀ ਤਾਂ ਪਾਸੇ ਰਹੀ। ਤੁਹਾਡੇ ਪ੍ਰਭਾਵ ਵਾਲੇ ਮਨੁੱਖਾਂ ਦੇ ਕਾਰਨ, ਅਤੇ ਕੁਝ ਹੋਰ ਮਾੜੇ ਤੱਤਾਂ ਦੇ ਕਾਰਨ ਵੀ, ਇਹ ਉਹਨਾਂ ਨੂੰ ਪਿਆਰ ਵਿੱਚ ਇੱਕ ਦੂਜੇ ਤੋਂ ਵੱਖ ਕਰ ਰਿਹਾ ਸੀ, ਉਹਨਾਂ ਨੂੰ ਪ੍ਰਮਾਤਮਾ ਨੂੰ ਭੁੱਲਾ ਰਿਹਾ ਸੀ, ਉਹਨਾਂ ਨੂੰ ਪੂਰੇ ਬ੍ਰਹਿਮੰਡ ਵਿੱਚ ਪਿਛਲੇ ਗੁਰੂਆਂ, ਸੰਤਾਂ ਅਤੇ ਰਿਸ਼ੀਆਂ ਦੀਆਂ ਸਾਰੀਆਂ ਕੁਰਬਾਨੀਆਂ ਨੂੰ ਭੁੱਲਾ ਰਿਹਾ ਸੀ, ਉਹਨਾਂ ਨੂੰ ਇੱਕ ਦੂਜੇ ਨਾਲ ਲੜਨ, ਗੁਆਂਢੀਆਂ ਦੇ ਵਿਰੁੱਧ ਗੁਆਂਢੀਆਂ, ਇੱਕ ਦੂਜੇ ਨੂੰ ਬਿਨਾਂ ਅੱਖ ਝਪਕਾਏ ਮਾਰਨ, ਵੱਧ ਤੋਂ ਵੱਧ ਘਾਤਕ ਹਥਿਆਰ ਵਿਕਸਤ ਕਰਨ, ਬਿਨਾਂ ਝਪਕਦੇ, ਆਪਣੇ ਦਿਲਾਂ ਵਿੱਚ ਬਿਨਾਂ ਇੱਕ ਪਿੰਨ ਮਹਿਸੂਸ ਕੀਤੇ, ਆਪਣੇ ਬੱਚਿਆਂ ਨੂੰ ਮਾਰਨ ਅਤੇ ਇਹ ਸਭ ਕੁਝ, ਅਤੇ ਮੇਰੇ ਕੰਮ ਵਿੱਚ ਦਖਲਅੰਦਾਜ਼ੀ ਕਰ ਰਿਹਾ ਸੀ, ਸ਼ਾਂਤੀ ਵਿੱਚ ਦੇਰੀ ਕਰ ਰਿਹਾ ਸੀ, ਆਤਮਾਵਾਂ ਨੂੰ ਘਰ ਵਾਪਸ ਜਾਣ ਤੋਂ ਦੇਰੀ ਕਰ ਰਿਹਾ ਸੀ। ਇਹ ਮਨੁੱਖਾਂ ਦੀ ਖਾਤਰ ਹੈ - ਕਿ ਉਹ ਦੁਬਾਰਾ ਇਸ ਤਰ੍ਹਾਂ ਦੇ ਭਿਆਨਕ ਜਾਲਾਂ ਵਿੱਚ ਨਾ ਫਸਣ। ਤੁਹਾਡੇ ਪ੍ਰਭਾਵ ਕਾਰਨ, ਮੈਂ ਮਨੁੱਖਾਂ ਨੂੰ ਬਚਾਉਣਾ ਚਾਹੁੰਦੀ ਹਾਂ। ਇਸੇ ਲਈ ਮੈਂ ਤੁਹਾਨੂੰ ਅਤੇ ਤੁਹਾਡੇ ਵਰਗੇ ਕਿਸੇ ਵੀ ਵਿਅਕਤੀ ਨੂੰ ਮਾਫ਼ ਕਰ ਦਿੱਤਾ ਅਤੇ ਤੁਹਾਡੇ ਲਈ ਇੱਕ ਚੰਗਾ ਅਧਿਆਤਮਿਕ ਪੱਧਰ, ਸ਼ਾਂਤਮਈ, ਅਨੰਦਮਈ, ਸ਼ਾਨਦਾਰ ਪੱਧਰ ਬਣਾਇਆ। ਇਸ ਲਈ ਤੁਹਾਨੂੰ ਮਨੁੱਖਾਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਤੁਹਾਨੂੰ ਮਾਫ਼ ਕਰ ਦਿੱਤਾ ਹੈ, ਅਤੇ ਜਿਸ ਕਿਸੇ ਦੀ ਵੀ ਤੁਸੀਂ ਮਦਦ ਕਰ ਸਕਦੇ ਹੋ, ਮਨੁੱਖਾਂ ਨੂੰ, ਪ੍ਰਮਾਤਮਾ ਦੇ ਰਸਤੇ 'ਤੇ ਚੱਲਣ ਵਿੱਚ ਮਦਦ ਕਰੋ। ਪੰਜ ਉਪਦੇਸ਼ਾਂ ਦੀ ਪਾਲਣਾ ਕਰੋ, ਵੀਗਨ ਬਣੋ, ਸ਼ਾਂਤਮਈ ਜੀਵ ਬਣੋ। ਫਿਰ ਤੁਸੀਂ ਉਸ ਸ਼ਾਨਦਾਰ ਜਹਾਜ਼ ਵਿੱਚ ਜਾਣ ਲਈ ਕੁਝ ਪੁੰਨ ਕਮਾਓਗੇ ਜੋ ਮੈਂ ਤੁਹਾਡੇ ਲਈ ਸਰਬਸ਼ਕਤੀਮਾਨ ਪਿਤਾ, ਮਾਤਾ, ਪ੍ਰਮਾਤਮਾ, ਮਾਪਾ ਦੀ ਕਿਰਪਾ ਨਾਲ ਬਣਾਇਆ ਹੈ। ਯਾਦ ਰੱਖੋ, ਹਮੇਸ਼ਾ ਆਪਣੇ ਦਿਲ ਵਿੱਚ ਸਰਬਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਰੱਖੋ। ਹੁਣ, ਬੇਸ਼ੱਕ, ਤ੍ਰਿਏਕ ਵੀ ਸ਼ਾਮਲ ਹੈ। ਅਤੇ ਸਾਰੇ ਸੰਤਾਂ ਅਤੇ ਰਿਸ਼ੀ-ਮੁਨੀਆਂ ਦਾ ਧੰਨਵਾਦ ਕਰੋ, ਅਤੇ ਸਾਰੇ ਮਨੁੱਖਾਂ ਦਾ ਧੰਨਵਾਦ ਕਰੋ। ਓਹ ਹਾਂ, ਮੈਂ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਇੱਕ ਨੇਤਾ ਉਹ ਹੋਣਾ ਚਾਹੀਦਾ ਹੈ ਜੋ ਆਪਣੀ ਪਰਜਾ ਦਾ, ਆਪਣੇ ਅਨੁਯਾਈਆਂ ਦਾ ਧਿਆਨ ਰੱਖੇ, ਉਨ੍ਹਾਂ ਨੂੰ ਖੁਸ਼ ਕਰੇ, ਉਨ੍ਹਾਂ ਨੂੰ ਹਰ ਚੰਗੀ ਚੀਜ਼ ਦੀ ਭਰਪੂਰਤਾ ਵਿੱਚ ਮਦਦ ਕਰੇ ਜਿਸਦੀ ਉਨ੍ਹਾਂ ਨੂੰ ਰਹਿਣ ਲਈ ਜ਼ਰੂਰਤ ਹੈ। ਨਾ ਕਿ ਉਨ੍ਹਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਨਾ ਕਿ ਇਥੋਂ ਤਕ ਮੌਸਮ ਵੀ ਖਰਾਬ ਹੋ ਜਾਵੇ, ਫ਼ਸਲ ਵੀ ਰੁੜ੍ਹ ਜਾਵੇ, ਅਤੇ ਉਨ੍ਹਾਂ ਲਈ ਹਰ ਚੰਗੀ ਚੀਜ਼ ਉਨ੍ਹਾਂ ਤੋਂ ਖੋਹ ਲਈ ਜਾਵੇ। ਇਹ ਕਿਸੇ ਇਕ ਨੇਤਾ ਦਾ ਤਰੀਕਾ ਨਹੀਂ ਹੈ। ਇਸ ਲਈ ਉਹ ਸਭ ਕੁਝ ਸਮਝ ਗਏ। ਮੈਂ ਕਿਹਾ, "ਮੈਂ ਤੁਹਾਨੂੰ ਇਸ ਲਈ ਵੀ ਮਾਫ਼ ਕਰ ਦਿੰਦੀ ਹਾਂ ਕਿਉਂਕਿ ਸ਼ਾਇਦ ਕਿਸੇ ਨੇ ਤੁਹਾਨੂੰ ਕੋਈ ਚੰਗੀ ਗੱਲ ਨਹੀਂ ਸਿਖਾਈ, ਅਤੇ ਕਿਉਂਕਿ ਤੁਸੀਂ ਜਿੰਨੇ ਜ਼ਿਆਦਾ ਬੁਰੇ ਕੰਮ ਕਰਦੇ ਹੋਂ, ਤੁਸੀਂ ਸੱਚਾਈ ਤੋਂ, ਅਸੀਸ ਤੋਂ ਅਤੇ ਪ੍ਰਮਾਤਮਾ ਦੀ ਕਿਰਪਾ ਤੋਂ ਓਨੇ ਹੀ ਦੂਰ ਹੋਵੋਗੇ। ਇਸ ਲਈ ਬੱਸ ਆਪਣਾ ਸਿਰ ਮੋੜੋ, ਯੂ-ਟਰਨ ਕਰੋ, ਦੂਜੀ ਦਿਸ਼ਾ ਵੱਲ ਜਾਓ, ਮਦਦ ਕਰੋ, ਆਸ਼ੀਰਵਾਦ ਦਿਓ, ਬਚਾਓ, ਉਹਨਾਂ ਸਾਰੇ ਮਾੜੇ ਕੰਮਾਂ ਨੂੰ ਕਰਨ ਦੀ ਬਜਾਏ ਜੋ ਤੁਸੀਂ ਕੀਤੇ ਹਨ ਜੋ ਆਤਮਾਵਾਂ ਨੂੰ ਨਰਕ ਵਿੱਚ ਸੁੱਟਦੇ ਹਨ, ਅਤੇ ਇਥੋਂ ਤਕ ਜਿਉਂਦੇ ਜੀਅ ਵੀ ਨਰਕ ਵਿੱਚ ਜੀਅ ਰਹੇ ਹਨ, ਯੁੱਧ ਅਤੇ ਅਕਾਲ, ਬਿਪਤਾ, ਮਾੜੇ ਮੌਸਮ ਵਿੱਚ ਜੋ ਉਹਨਾਂ ਕੋਲ ਸਭ ਕੁਝ ਤਬਾਹ ਕਰ ਦਿੰਦਾ ਹੈ, ਅਤੇ ਇੱਕ ਅਣਜਾਣ ਦੇਸ਼ ਵਿੱਚ ਸ਼ਰਨਾਰਥੀ ਬਣਨਾ ਪੈਂਦਾ ਹੈ, ਭੋਜਨ ਅਤੇ ਪੀਣ ਲਈ ਭੀਖ ਮੰਗਣੀ ਪੈਂਦੀ ਹੈ।" ਇਸਦਾ ਕੁਝ ਹਿੱਸਾ ਮੈਂ ਅਸਲ ਸਮੇਂ ਵਿੱਚ ਰਿਕਾਰਡ ਕੀਤਾ, ਅਤੇ ਇਸਦਾ ਕੁਝ ਹਿੱਸਾ ਮੈਂ ਬਾਅਦ ਵਿੱਚ ਰਿਕਾਰਡ ਕੀਤਾ, ਜਿਵੇਂ ਕਿ ਬਹੁਤ ਸਾਰੀਆਂ ਗੱਲਬਾਤਾਂ। ਇਹ ਜਿਵੇਂ ਹੈ ਉਵੇਂ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਸ਼ਾਨਦਾਰ ਆਤਮਾਵਾਂ, ਮੇਰਾ ਪਿਆਰ, ਗੱਲਬਾਤ ਤੁਹਾਡੇ ਸਾਹਮਣੇ ਉਵੇਂ ਹੀ ਪੇਸ਼ ਕੀਤੀ ਗਈ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਛੂਹ-ਛਾਪ ਨਹੀਂ, ਸਿਵਾਏ ਸ਼ਾਇਦ ਇੱਕ ਜਾਂ ਦੋ ਸ਼ਬਦਾਂ ਦੇ ਜੋ ਇੱਥੇ ਅਤੇ ਉੱਥੇ ਸਹੀ ਢੰਗ ਨਾਲ ਨਹੀਂ ਬੋਲੇ ਗਏ ਹਨ। ਫਿਰ ਮੈਨੂੰ ਦੁਬਾਰਾ ਬੋਲਣਾ ਪਵੇਗਾ, ਪਰ ਬੱਸ ਇੰਨਾ ਹੀ। ਅੱਜ ਸਵੇਰੇ, ਅਸਲ ਵਿੱਚ, ਮੈਂ ਮਹਾਰਾਜਾ ਰਾਜਾ ਸਾਈ ਨਾਲ ਗੱਲਬਾਤ ਦਾ ਧਿਆਨ ਰੱਖਣਾ ਚਾਹੁੰਦੀ ਸੀ। ਅਤੇ ਫਿਰ ਕਿਉਂਕਿ ਮੈਨੂੰ ਇੱਕ ਸੰਤ ਨਾਲ ਗੱਲ ਕਰਨੀ ਪਈ, ਅਤੇ ਫਿਰ ਇਹ ਹੋਇਆ ਕਿ ਜੋਸ਼ੀਲੇ ਭੂਤ ਆ ਗਏ ਅਤੇ ਇਸਨੂੰ ਖਰਾਬ ਕਰ ਦਿੱਤਾ। ਤਾਂ ਇਹ ਗੱਲਬਾਤ ਇਸ ਤਰ੍ਹਾਂ ਹੋਈ। ਅਤੇ ਹੁਣ, ਮੈਨੂੰ ਇਹ ਫੈਸਲਾ ਕਰਨਾ ਪੈ ਰਿਹਾ ਹੈ ਕਿ ਤੁਹਾਨੂੰ ਇਸਦੀ ਰਿਪੋਰਟ ਕਰਨੀ ਹੈ ਜਾਂ ਨਹੀਂ ਕਰਨੀ ਹੈ ਜਾਂ ਮਹਾਰਾਜਾ ਰਾਜਾ ਸਾਈ ਨਾਲ ਗੱਲਬਾਤ ਦਾ ਧਿਆਨ ਰੱਖਣਾ ਹੈ। ਦਰਅਸਲ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੈਂ ਭੂਤਾਂ ਨਾਲ ਗੱਲ ਕੀਤੀ ਹੈ, ਪਰ ਇਹ ਉਸ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਇਸਦਾ ਜ਼ਿਕਰ ਜਾਂ ਤਾਂ ਅਚਾਨਕ ਕੀਤਾ ਸੀ ਜਾਂ ਉਨ੍ਹਾਂ ਨੂੰ ਨਰਕ ਵਿੱਚ ਬੰਦ ਕਰਨ ਲਈ ਭੇਜਿਆ ਸੀ। ਪਰ ਅੱਜ, ਮੈਨੂੰ ਕਿਸੇ ਤਰ੍ਹਾਂ ਉਨ੍ਹਾਂ ਨਾਲ ਥੋੜ੍ਹੀ ਹੋਰ ਵਿਸਥਾਰ ਨਾਲ ਗੱਲ ਕਰਨ ਦੀ ਇੱਛਾ ਹੋਈ। ਅਤੇ ਇਹ ਸੱਚਮੁੱਚ ਪ੍ਰਮਾਤਮਾ ਦੀ ਕਿਰਪਾ ਨਾਲ ਸੀ ਕਿ ਉਨ੍ਹਾਂ ਨੇ ਤੁਰੰਤ ਤੋਬਾ ਕੀਤੀ। ਪਹਿਲਾਂ ਕਈ ਵਾਰ, ਉਨ੍ਹਾਂ ਨੇ ਬਸ ਇਸਨੂੰ ਸੱਚਮੁੱਚ ਗੰਭੀਰਤਾ ਨਾਲ ਨਹੀਂ ਲਿਆ, ਕਿਉਂਕਿ ਉਹ ਅਜੇ ਵੀ ਸ਼ਕਤੀਸ਼ਾਲੀ ਮਹਿਸੂਸ ਕਰਦੇ ਸਨ। ਹਾਲ ਹੀ ਵਿੱਚ, ਉਨ੍ਹਾਂ ਵਿੱਚੋਂ ਬਹੁਤ ਸਾਰੇ ਪਿਘਲ ਗਏ ਹਨ, ਮੇਰਾ ਮਤਲਬ ਹੈ ਕਿ ਪਿਆਰ ਦੁਆਰਾ ਹਿਲਾਇਆ, ਛੂਹਿਆ ਅਤੇ ਪਿਘਲਾਇਆ ਗਿਆ ਹੈ। ਉਹਨਾਂ ਨੇ ਕਿਹਾ, "ਮੇਰਾ ਪਿਆਰ," ਇਸ ਲਈ ਉਹਨਾਂ ਨੂੰ ਹਰਾਉਣਾ ਸੌਖਾ ਹੈ। ਅਤੇ ਇਹ ਉਨ੍ਹਾਂ ਦੇ ਪੂਰੇ ਸਿਸਟਮ ਨੂੰ ਵੀ ਹਿਲਾ ਦਿੰਦਾ ਹੈ। ਸ਼ਾਇਦ ਇਸੇ ਲਈ ਅੱਜ ਉਹ ਵਧੇਰੇ ਨਿਮਰ ਹੋ ਗਏ ਹਨ, ਸਲਾਹ ਦੇ ਕੁਝ ਸ਼ਬਦਾਂ ਨੂੰ ਵਧੇਰੇ ਆਸਾਨੀ ਨਾਲ ਸਵੀਕਾਰ ਕਰ ਰਹੇ ਹਨ। ਇਸ ਲਈ ਮੇਰੇ ਲਈ ਉਨ੍ਹਾਂ ਨੂੰ ਮਾਫ਼ ਕਰਨਾ ਅਤੇ ਕਿਸੇ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰਨਾ ਵੀ ਆਸਾਨ ਹੋ ਜਾਂਦਾ ਹੈ। ਇਸ ਲਈ ਮੈਨੂੰ ਉਮੀਦ ਹੈ ਕਿ ਹੁਣ ਤੋਂ ਉਹ ਲੋਕਾਂ ਦੀ ਮਦਦ ਕਰਨ ਲਈ, ਮਨੁੱਖਾਂ ਦੀ ਮਦਦ ਕਰਨ ਲਈ, ਜਾਨਵਰ-ਲੋਕਾਂ ਦੀ ਮਦਦ ਕਰਨ ਲਈ, ਮਨੁੱਖਾਂ ਦੀ ਰੱਖਿਆ ਲਈ, ਜਾਨਵਰ-ਲੋਕਾਂ ਅਤੇ ਕਿਸੇ ਵੀ ਹੋਰ ਮਾਸੂਮ, ਬੇਸਹਾਰਾ ਜੀਵਾਂ ਦੀ ਰੱਖਿਆ ਲਈ ਬਾਹਰ ਨਿਕਲਣਗੇ ਤਾਂ ਜੋ ਉਹ ਆਪਣਾ ਗੁਣ ਤੇਜ਼ੀ ਨਾਲ ਕਮਾ ਸਕਣ। ਇਸ ਤੋਂ ਇਲਾਵਾ, ਸਾਡੀ ਦੁਨੀਆ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਸ਼ਾਂਤੀਪੂਰਨ, ਵਧੇਰੇ ਖੁਸ਼ਹਾਲ, ਕਈ ਤਰੀਕਿਆਂ ਨਾਲ ਵਧੇਰੇ ਆਜ਼ਾਦ ਬਣ ਜਾਵੇਗੀ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਸਰਬਸ਼ਕਤੀਮਾਨ ਪ੍ਰਮਾਤਮਾ, ਸਾਡੇ MAPA, ਸਾਡੀਆਂ ਰੂਹਾਂ ਦੀਆਂ ਡੂੰਘਾਈਆਂ ਤੋਂ, ਤੁਹਾਡੀ ਦਿਆਲਤਾ, ਤੁਹਾਡੀ ਦਇਆ ਅਤੇ ਤੁਹਾਡੀ ਕਿਰਪਾ ਲਈ। ਤੁਸੀਂ ਸਾਡੇ ਨਾਲ ਖੁਸ਼ ਰਹੋ - ਕਮਜ਼ੋਰ ਮਨੁੱਖ, ਵਿਚਾਰੇ ਜਾਨਵਰ-ਲੋਕ, ਇਸ ਦੁਨੀਆਂ ਦੇ ਕੋਈ ਹੋਰ ਜੀਵ। ਤੁਹਾਡਾ ਧੰਨਵਾਦ, ਮੇਰੇ ਪ੍ਰਮਾਤਮਾ ਜੀਓ। ਓਹ, ਅਸਲ ਵਿੱਚ ਅੱਜ 5 ਜੁਲਾਈ ਹੈ। ਜੇਕਰ ਮੈਂ 4 ਜੁਲਾਈ ਕਿਹਾ ਹੈ, ਤਾਂ ਕਿਰਪਾ ਕਰਕੇ ਇਸਨੂੰ 5 ਤਰੀਕ ਨਾਲ ਬਦਲ ਦਿਓ। ਤੜਕੇ-ਸਵੇਰੇ, ਤੁਹਾਨੂੰ ਬਹੁਤਾ ਯਾਦ ਨਹੀਂ ਰਹਿੰਦਾ। ਨਾਲੇ, ਕੱਲ੍ਹ ਰਾਤ, ਮੈਂ ਚੰਗੀ ਤਰ੍ਹਾਂ ਸੌਂ ਨਹੀਂ ਸਕੀ ਕਿਉਂਕਿ ਸਾਰੇ ਦੂਰ-ਦੁਰਾਡੇ, ਬਹੁਤ ਦੂਰ ਨਹੀਂ ਸਨ, ਪਰ ਦੂਰ-ਦੁਰਾਡੇ ਕੁੱਤੇ-ਲੋਕਾਂ ਨੇ ਮੈਨੂੰ ਦੱਸਿਆ ਕਿ ਆਸ-ਪਾਸ ਚੋਰ ਆ ਰਹੇ ਸਨ। ਇਸ ਲਈ ਮੈਂ ਆਪਣੀਆਂ ਕੁਝ ਕੰਮ-ਕਰਨ ਵਾਲੀਆਂ ਚੀਜ਼ਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ। ਇਹ ਅਸਲ ਵਿੱਚ ਬਹੁਤਾ ਨਹੀਂ ਹੈ। ਮੈਂ ਬੱਸ ਟੈਲੀਫੋਨ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ, ਕੰਮ ਵਾਲਾ ਫ਼ੋਨ। ਅਤੇ ਤੁਸੀਂ ਜਾਣਦੇ ਹੋ ਕਿ ਮੈਂ ਕੀ ਲੁਕਾਇਆ ਸੀ - ਉਹ ਕੈਮਰਾ ਜੋ ਅਜੇ ਵੀ ਮੇਰੀਆਂ ਸੈਂਕੜੇ ਤਸਵੀਰਾਂ ਸਟੋਰ ਕਰਦਾ ਹੈ, ਜਿਨ੍ਹਾਂ ਨੂੰ ਸੰਪਾਦਿਤ ਕਰਨ ਲਈ ਮੇਰੇ ਕੋਲ ਅਜੇ ਸਮਾਂ ਨਹੀਂ ਸੀ, ਇਸ ਲਈ ਮੈਂ ਇਹ ਨਹੀਂ ਭੇਜਿਆ। ਇਸ ਲਈ ਉਹ ਅਜੇ ਵੀ ਕੱਚੇ ਹਨ। ਇਹ ਮਜ਼ਾਕੀਆ ਹੈ ਕਿ ਮੈਂ ਕੋਈ ਪੈਸਾ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੀ। ਮੇਰੇ ਕੋਲ ਕੋਈ ਨਹੀਂ ਹੈ, ਅਤੇ ਫਿਰ ਫੋਟੋਗ੍ਰਾਫੀ ਨੂੰ ਬਚਾਉਣ ਦੀ ਬਸ ਕੋਸ਼ਿਸ਼ ਕਰਦੀ। ਦਰਅਸਲ, ਮੇਰੇ ਲਈ, ਇਹ ਬਹੁਤ ਕੀਮਤੀ ਹੈ। ਮੇਰੇ ਕੋਲ ਹਮੇਸ਼ਾ ਵਾਤਾਵਰਣ ਦੀਆਂ ਤਸਵੀਰਾਂ ਖਿੱਚਣ ਦਾ ਸਮਾਂ ਨਹੀਂ ਹੁੰਦਾ। ਅਤੇ ਕੁਝ ਦਿਨ ਪਹਿਲਾਂ, ਮੈਂ ਕੁਝ ਸੁੰਦਰ ਫਲ ਦੇਖੇ ਜੋ ਇੱਕ ਨੀਵੀਂ ਝਾੜੀ 'ਤੇ ਉੱਗਦੇ ਸਨ, ਪਰ ਸੁੰਦਰ ਸਨ। ਉਹ ਸੰਤਰੀ ਹਨ, ਬਹੁਤ ਚਮਕਦਾਰ ਸੰਤਰੀ, ਅਤੇ ਛੋਟੇ, ਪਰ ਬਹੁਤ ਸੁੰਦਰ। ਅਤੇ ਮੈਂ ਸੋਚਿਆ ਕਿ ਮੈਂ ਉਨ੍ਹਾਂ ਦੀਆਂ ਫੋਟੋਆਂ ਖਿੱਚਾਂਗੀ। ਪਰ ਫਿਰ, ਮੈਂ ਬਹੁਤ ਰੁੱਝੀ ਹੋਈ ਸੀ। ਮੈਂ ਇਹ ਸਭ ਭੁੱਲ ਗਈ। ਕੁਝ ਦਿਨਾਂ ਬਾਅਦ, ਮੈਂ ਉਸੇ ਇਲਾਕੇ ਵਿੱਚ ਵਾਪਸ ਆਈ - ਉਹ ਸਾਰੇ ਚਲੇ ਗਏ ਸਨ, ਕਿਉਂਕਿ ਉਸ ਤੋਂ ਪਹਿਲਾਂ ਦੀ ਰਾਤ, ਇੱਕ ਤੇਜ਼ ਹਵਾ ਆਈ ਸੀ, ਅਤੇ ਇਸਨੇ ਸਭ ਕੁਝ ਉਡਾ ਦਿੱਤਾ, ਬਹੁਤ ਸਾਰੀਆਂ ਚੀਜ਼ਾਂ, ਇਹਨਾਂ ਫਲਾਂ ਸਮੇਤ। ਮੈਨੂੰ ਬਹੁਤ ਬੁਰਾ ਲੱਗਿਆ, ਬਹੁਤ ਬੁਰਾ, ਕਿਉਂਕਿ ਇਹ ਬਹੁਤ ਘੱਟ ਮਿਲਦੇ ਹਨ। ਮੈਂ ਉਨ੍ਹਾਂ ਨੂੰ ਆਸ ਪਾਸ ਪਹਿਲਾਂ ਕਦੇ ਨਹੀਂ ਦੇਖਿਆ। ਇਹ ਪਹਿਲੀ ਵਾਰ ਹੈ, ਅਤੇ ਇਹ ਸਿਰਫ਼ ਉਹੀ ਹਨ ਜੋ ਮੈਂ ਦੇਖੇ ਹਨ। ਬਹੁਤ ਬੁਰਾ। ਜੇ ਮੈਂ ਅਗਲੇ ਸਾਲ ਤੱਕ ਇੱਥੇ ਹੀ ਰਹੀ, ਅਤੇ ਦੁਬਾਰਾ ਨਾ ਕਿਤੇ ਜਾਣਾ ਪਿਆ, ਤਾਂ ਸ਼ਾਇਦ ਮੈਨੂੰ ਉਨ੍ਹਾਂ ਨੂੰ ਦੇਖਣ ਦਾ ਇਕ ਮੌਕਾ ਮਿਲੇਗਾ। ਹੁਣ ਸਵੇਰ ਦੇ ਸਿਰਫ਼ 6-ਕੁਝ ਵਜੇ ਹਨ, ਪਰ ਮੈਨੂੰ ਲੱਗਦਾ ਹੈ ਕਿ ਮੈਂ ਇਸਨੂੰ ਇਸ ਲਈ ਭੇਜਣ ਜਾ ਰਹੀ ਹਾਂ ਤਾਂ ਜੋ ਇਹ ਖਤਮ ਹੋ ਜਾਵੇ। ਮੈਨੂੰ ਹੋਰ ਜ਼ਿਆਦਾ ਸੋਚਣ ਦੀ ਲੋੜ ਨਾ ਪਵੇ। ਮੈਨੂੰ ਉਮੀਦ ਹੈ ਕਿ ਮੇਰੀ ਟੀਮ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਜੇਕਰ ਉਨ੍ਹਾਂ ਲਈ ਕੰਮ ਕਰਨਾ ਬਹੁਤ ਸਵਖਤੇ ਹੈ। ਤੁਹਾਡਾ ਧੰਨਵਾਦ, ਟੀਮ। Photo Caption: “ਜ਼ਿੰਦਗੀ ਇੱਥੇ ਛੋਟੀ ਹੈ, ਅੱਜ ਜ਼ਿੰਦਾ ਅਤੇ ਸੁੰਦਰ, ਕੱਲ੍ਹ... ਨਹੀਂ!”











